24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਰੋੜਾ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 08-03-2026
ਹੁਸ਼ਿਆਰਪੁਰ, 7 ਮਾਰਚ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੇ ਯਤਨਾਂ ਨਾਲ ਸੈਂਕੜੇ ਨੌਜਵਾਨ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਨੌਜਵਾਨਾਂ ਦੇ ਹਿੱਤਾ ਦੀ ਗੱਲ ਕਰਦੀ ਆਈ ਹੈ | ਕਾਂਗਰਸ ਨੇ ਹਮੇਸ਼ਾ ਸਿੱਖਿਆ ਅਤੇ ਰੋਜ਼ਗਾਰ ਨੂੰ ਪਹਿਲ ਦਿੱਤੀ ਹੈ ਅਤੇ ਨੌਜਵਾਨਾਂ ਦੇ ਭਵਿੱਖ ਲਈ ਲਗਾਤਾਰ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੌਜਵਾਨਾਂ ਲਈ ਉਚਿੱਤ ਕਦਮ ਚੁੱਕਣ 'ਚ ਨਾਕਾਮ ਰਹੀ ਹੈ | ਅੱਜ ਨੌਜਵਾਨਾਂ ਦਾ ਕਾਂਗਰਸ 'ਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਨੌਜਵਾਨ ਰਾਹੁਲ ਗਾਂਧੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨਾਲ ਪ੍ਰਭਾਵਿਤ ਹੈ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨਗਰ, ਮੌਜੂਦਾ ਵਾਰਡ ਨੰਬਰ 16 ਦੇ ਨੌਜਵਾਨ ਆਗੂ ਰਣਜੀਤ ਕੁਮਾਰ ਲੱਕੀ, ਮਨਜੀਤ ਸਿੰਘ, ਰਣਜੀਤ ਸਿੰਘ, ਬੱਬੂ, ਰਾਕੇਸ਼ ਕੁਮਾਰ ਮਲਹੋਤਰਾ, ਅਮਨ ਸਰਪੰਚ, ਬਲਵੀਰ ਕੁਮਾਰ, ਕਰਨ ਕਟੋਚ ਸਮੇਤ ਵੱਡੀ ਗਿਣਤੀ ' ਚ ਨੌਜਵਾਨ ਪਾਰਟੀ 'ਚ ਸ਼ਾਮਲ ਹੋਏ | ਇਸ ਮੌਕੇ ਰਾਜਿੰਦਰ ਪਰਮਾਰ, ਬਲਵਿੰਦਰ ਭੱਟੀ, ਜਤਿੰਦਰ ਭੋਲੂ ਆਦਿ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਭਾਜਪਾ ਦੀ ਰੈਲੀ ਵਿਚ ਹਲਕਾ ਦਸੂਹਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਜਾਣਗੇ- ਸੁਸ਼ੀਲ ਪਿੰਕੀ ਅਗਲੀ ਖ਼ਬਰ ਸੁਖਬੀਰ ਦਾ ਵੱਡੇ ਕਾਫ਼ਲੇ ਨਾਲ ਸਵਾਗਤ ਕਰਾਂਗੇ-ਹੁਸੈਨਪੁਰ
Ad Position 24