ਤਲਵਾੜਾ, 8 ਮਾਰਚ (ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਬਲਾਕ ਤਲਵਾੜਾ ਦੀਆਂ ਪੰਚਾਇਤਾਂ ਨੂੰ ਗਰਾਂਟ ਦੇ ਸੈਕਸ਼ਨ ਪੱਤਰ ਵੰਡੇ ਗਏ | ਉਨ੍ਹਾਂ ਪਿੰਡ ਨਰੰਗਪੁਰ ਨੂੰ 4 ਲੱਖ ਰੁਪਏ, ਬਹਿ ਅੱਤਾ ਨੂੰ 2 ਲੱਖ ਰੁਪਏ, ਪੱਤੀ ਲਾਖੜ ਪੱਲੀ ਨੂੰ 2 ਲੱਖ ਰੁਪਏ, ਅਲੇਰਾ ਨੂੰ 2 ਲੱਖ ਰੁਪਏ, ਰਜਵਾਲ ਨੂੰ 2 ਲੱਖ ਰੁਪਏ, ਰੱਕੜੀ ਹਾਰ ਨੂੰ 2 ਲੱਖ ਰੁਪਏ, ਫ਼ਤਿਹਪੁਰ ਨੂੰ 2 ਲੱਖ ਰੁਪਏ, ਬਹਿ ਖੁਸ਼ਾਲਾ ਨੂੰ 2 ਲੱਖ ਰੁਪਏ, ਸੂਖਚੈਨਪੁਰ ਨੂੰ 2 ਲੱਖ ਰੁਪਏ, ਦਲਵਾਲੀ ਖ਼ੁਰਦ ਨੂੰ 2 ਲੱਖ ਰੁਪਏ ਆਦਿ ਦੇ ਸੈਕਸ਼ਨ ਪੱਤਰ ਵੰਡੇ ਗਏ | ਇਸ ਤੋਂ ਬਾਅਦ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਡ. ਘੁੰਮਣ ਨੇ ਕਿਹਾ ਕਿ ਪਿੰਡਾਂ ਦੇ ਵਿਚ ਲੰਬੇ ਸਮੇਂ ਬਾਅਦ ਵਿਕਾਸ ਦੇ ਕੰਮ ਸ਼ੁਰੂ ਹੋਏ ਹਨ | ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦੀ ਗਲ ਆਮ ਆਦਮੀ ਪਾਰਟੀ ਨੇ ਸੁਣੀ | ਐਡ. ਘੁੰਮਣ ਨੇ ਕਿਹਾ ਪਹਿਲੀ ਵਾਰ ਲੋਕਾਂ ਨੇ ਵੋਟਾਂ ਤੋਂ ਬਾਅਦ ਵਿਧਾਇਕਾਂ ਦੇ ਮੂੰਹ ਦੇਖੇ ਹਨ ਨਹੀਂ ਤਾਂ ਵੋਟਾਂ ਲੈਣ ਤੋਂ ਬਾਅਦ ਵਿਧਾਇਕ ਹਲਕੇ ਤੋਂ ਦੂਰੀ ਬਣਾ ਲੈਂਦੇ ਸਨ | ਇਸ ਸਮੇਂ ਡਾ. ਸ਼ਿਵ ਕੁਮਾਰ, ਸ਼ੰਭੂ ਦੱਤ ਬਲਾਕ ਪ੍ਰਧਾਨ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਮ ਕੁਮਾਰ ਮੈਂਬਰ ਬਲਾਕ ਸੰਮਤੀ, ਆਸ਼ੂ ਅਰੋੜਾ ਪ੍ਰਧਾਨ ਨਗਰ ਪੰਚਾਇਤ, ਸਰਪੰਚ ਕਪਿਲ, ਸਰਪੰਚ ਰੀਨਾ ਦੇਵੀ, ਸਰਪੰਚ ਰਜਿੰਦਰ ਸਿੰਘ, ਸੰਮਤੀ ਮੈਂਬਰ ਜਰਨੈਲ ਸਿੰਘ ਬੰਟੀ ਤੇ ਹੋਰ ਹਾਜ਼ਰ ਸਨ |