29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਈਰਾਨ 'ਤੇ ਕੀਤੇ ਹਮਲੇ ਦੇ ਵਿਰੋਧ 'ਚ ਟਰੰਪ, ਨੇਤਨਯਾਹੂ ਤੇ ਮੋਦੀ ਦੇ ਪੁਤਲੇ ਸਾੜੇ

Ad Position 21
No active advertisement
ਅਜੀਤ ਡੈਸਕ 09-03-2026
ਹੁਸ਼ਿਆਰਪੁਰ, 8 ਮਾਰਚ (ਬਲਜਿੰਦਰਪਾਲ ਸਿੰਘ)-ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਹਮਲੇ ਖ਼ਿਲਾਫ਼ ਸ਼ਹੀਦ ਊਧਮ ਸਿੰਘ ਪਾਰਕ ਤੋਂ ਹੁਸ਼ਿਆਰਪੁਰ ਦੀਆਂ ਇਨਸਾਫ਼ ਪਸੰਦ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਰਾਇਲ ਪ੍ਰਧਾਨ ਮੰਤਰੀ ਨੇਤਨਧਾਰੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੁਕੇ ਗਏ | ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਡਾ. ਤੇਜਪਾਲ ਟਰੇਡ ਜਥੇਬੰਦੀਆਂ ਵਲੋਂ ਸਤੀਸ਼ ਰਾਣਾ, ਮਨਜੀਤ ਸੈਣੀ, ਪਰਦੁਮਣ ਸਿੰਘ, ਗੁਰਮੇਸ਼ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਪ੍ਰਸਤ ਮਦਨ ਲਾਲ, ਰਾਜਿੰਦਰ ਸਿੰਘ, ਹਰਬੰਸ ਸਿੰਘ ਸੰਘਾ, ਸੁਖਜੀਤ ਸਿੰਘ, ਪ੍ਰਗਟ ਸਿੰਘ, ਸੁਖਜੀਤ ਤਲਵੰਡੀ ਨੇ ਕਿਹਾ ਕਿ ਈਰਾਨ ਅਮਰੀਕੀ ਧੌਂਸ ਮੰਨਣ ਤੋਂ ਇਨਕਾਰੀ ਹੈ ਅਤੇ ਇਸ ਕਾਰਨ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਲਈ ਵੱਡਾ ਅੜਿੱਕਾ ਜਾਪ ਰਿਹਾ ਹੈ | ਜੰਗਬਾਜ਼ ਅਮਰੀਕੀ ਤੇ ਇਜਰਾਈਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ | ਇਹ ਹਮਲਾ ਸਾਰੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਅਤੇ ਕੌਮਾਂਤਰੀ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਕੀਤਾ ਗਿਆ ਹੈ | ਇਸ ਦੌਰਾਨ ਇਸ ਜੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗ਼ਰੀਬੀ ਦੇ ਆਧਾਰ 'ਤੇ ਹੀ ਮਿਲਣਾ ਚਾਹੀਦਾ ਹੈ ਰਾਖਵਾਂਕਰਨ- ਪਿ੍ੰ. ਰਾਣਾ ਅਗਲੀ ਖ਼ਬਰ ਟੀ. ਬੀ. ਮੁਕਤ ਮੁਹਿੰਮ ਤਹਿਤ ਹੈਂਡ ਹੇਲਡ ਐਕਸ-ਰੇ ਕੈਂਪ ਲਗਾਇਆ
Ad Position 24