ਹੁਸ਼ਿਆਰਪੁਰ, 8 ਮਾਰਚ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਮਹਿਲਾਵਾਂ ਦੀ ਪ੍ਰਸ਼ੰਸਾ ਲਈ ਐਪਰੀਸੀਏਸ਼ਨ ਭਾਸ਼ਣ ਤੇ ਇੰਟਰ-ਹਾਊਸ ਕਾਰਡ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਉਦੇਸ਼ ਸਮਾਜ'ਚ ਮਹਿਲਾਵਾਂ ਦੇ ਯੋਗਦਾਨ ਅਤੇ ਮਹੱਤਤਾ ਨੂੰ ਦਰਸਾਉਣਾ ਸੀ | ਇਹ ਪ੍ਰੋਗਰਾਮ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੇ ਨਿਰਦੇਸ਼ ਹੇਠ ਅਤੇ ਹਰਮਨਜਸ ਸਿੱਧੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਦੀ ਵਿਵਸਥਾ ਹੈਲਥ ਐਂਡ ਵੈਲਨੈੱਸ ਕਲੱਬ ਦੇ ਮੈਂਬਰਾਂ ਅਨੁਪਮਾ ਰਾਣਾ ਤੇ ਬਬੀਤਾ ਮਨਹਾਸ ਵੱਲੋਂ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਅਸ਼ਵਨੀ ਕੁਮਾਰ ਅਤੇ ਵਾਈਸ ਪਿ੍ੰਸੀਪਲ ਜਗਮੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਸ਼ਬਦ ਕਹੇ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਮਹਿਲਾਵਾਂ ਦੀ ਭੂਮਿਕਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਚਾਰੋ ਹਾਊਸਾਂ ਦੇ ਚਾਰ -ਚਾਰ ਵਿਦਿਆਰਥੀਆਂ ਨੇ ਇੰਟਰ-ਹਾਊਸ ਕਾਰਡ ਮੇਕਿੰਗ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਹਿਲਾਵਾਂ ਨੂੰ ਸਮਰਪਿਤ ਸੁੰਦਰ ਕਾਰਡ ਤਿਆਰ ਕੀਤੇ | ਜਿਸ ਵਿਚ ਜੁਝਾਰ ਹਾਊਸ ਦੀ ਸੰਚਿਤਾ ਠਾਕੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਨੰਦੀਤਾ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਤ ਵਿਚ ਡਾਇਰੈਕਟਰ ਪਰਮਜੀਤ ਕੌਰ ਸਿੱਧੂ ਅਤੇ ਸਕੂਲ ਦੇ ਸਟਾਫ਼ ਮੈਂਬਰਾਂ ਵੱਲੋਂ ਕੇਕ ਕਟਿੰਗ ਸਮਾਰੋਹ ਕੀਤਾ ਗਿਆ ਅਤੇ ਸਾਰੇ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ |