ਪੱਸੀ ਕੰਢੀ, 8 ਮਾਰਚ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ .ਐਚ.ਸੀ ਮੰਡ ਭੰਡੇਰ ਦੀ ਅਗਵਾਈ ਹੇਠ ਆਯੂਸ਼ਮਾਨ ਅਰੋਗਿਆ ਕੇਂਦਰ ਮੱਕੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਆਈਆਂ ਹੋਈਆਂ ਮਹਿਲਾਵਾਂ ਨੂੰ ਕਿਹਾ ਕਿ ਨਾਰੀ ਸਮਾਜ ਦਾ ਅਹਿਮ ਅੰਗ ਹੁੰਦਾ ਹੈ | ਜਿਸ ਤੋਂ ਬਿਨਾਂ ਸਮਾਜ ਅਧੂਰਾ ਹੈ | ਅਜੋਕੇ ਸਮੇਂ ਵਿਚ ਅÏਰਤਾਂ ਦੇ ਸੰਘਰਸ਼ ਸਦਕਾ ਹੀ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ | ਉਨ੍ਹਾਂ ਨੇ ਲੜਕੀਆਂ ਨੂੰ ਅਜੋਕੇ ਸਮੇਂ ਵਿਚ ਹਰ ਪ੍ਰਕਾਰ ਦੀਆਂ ਚੁਨੌਤੀਆਂ ਅਤੇ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐੱਚ. ਓ ਹਰਕੀਰਤ ਸਿੰਘ, ਸਰਪੰਚ ਦਰਸ਼ਨਾਂ ਦੇਵੀ, ਪੰਚ ਨਿਸ਼ਾ ਦੇਵੀ, ਰੀਨਾ ਦੇਵੀ, ਸੁਮਨ ਲਤਾ, ਸੁਰਜੀਤ ਕੌਰ, ਆਸ਼ਾ ਵਰਕਰ ਕਿ੍ਸ਼ਨਾ ਦੇਵੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |