29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਇਕ ਘੁੰਮਣ ਨੇ ਤਲਵਾੜਾ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 09-03-2026
ਤਲਵਾੜਾ, 8 ਮਾਰਚ (ਮਹਿਤਾ)-ਆਮ ਆਦਮੀ ਪਾਰਟੀ ਦੇ ਤਲਵਾੜਾ ਸਥਿਤ ਦਫ਼ਤਰ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਇਕ ਖੁੱਲੇ੍ਹ ਦਰਬਾਰ ਰਾਹੀਂ ਤਲਵਾੜਾ ਖੇਤਰ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਜ਼ਿਆਦਾਤਰ ਮੁਸ਼ਕਲਾਂ ਦਾ ਨਿਪਟਾਰਾ ਮੌਕੇ 'ਤੇ ਕਰਵਾ ਦਿੱਤਾ ਅਤੇ ਕੁੱਝ ਇੱਕ ਮੁਸ਼ਕਲਾਂ ਦੇ ਨਿਪਟਾਰੇ ਲਈ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ | ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡ. ਘੁੰਮਣ ਨੇ ਕਿਹਾ ਕਿ ਹਲਕੇ ਦਾ ਕੋਈ ਵੀ ਨਾਗਰਿਕ ਉਨ੍ਹਾਂ ਨੂੰ ਆਪਣੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਲਈ ਕਿਸੇ ਸਮੇਂ ਵੀ ਸਿੱਧ ਤੌਰ 'ਤੇ ਆ ਕੇ ਮਿਲ ਸਕਦਾ ਹੈ | ਇਸ ਮੌਕੇ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ, ਸੇਵਾ ਮੁਕਤ ਮੈਨੇਜਰ, ਸੰਮਤੀ ਮੈਂਬਰ ਬੋਬੀ ਕੌਸ਼ਲ, ਵਿਕਰਾਂਤ ਯੋਤੀ, ਪ੍ਰਧਾਨ ਆਸ਼ੂ ਅਰੋੜਾ, ਐਮ. ਸੀ. ਜੋਗਿੰਦਰਪਾਲ ਛਿੰਦਾ, ਪ੍ਰੇਮ ਫ਼ੌਜੀ, ਪੀ. ਏ. ਅਨਿਲ ਕੁਮਾਰ, ਬੀ. ਡੀ. ਪੀ. ਓ. ਵਿਕਰਮ ਪੰਚਾਇਤ ਸਕੱਤਰ ਮਦਨ ਲਾਲ, ਨਰੇਸ਼ ਕੁਮਾਰ, ਰਣਜੀਤ ਸਿੰਘ ਬੋਦਲ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ 'ਚ ਤਲਵਾੜਾ ਖੇਤਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦਾ ਰੈਲੀ 'ਚ ਪਹੁੰਚਣ 'ਤੇ ਕੀਤਾ ਜਾਵੇਗਾ ਨਿੱਘਾ ਸਵਾਗਤ- ਡਾ. ਰਾਏ ਅਗਲੀ ਖ਼ਬਰ ਆਯੂਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Ad Position 24