29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜ਼ਰੂਰਤਮੰਦ ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੇ ਚੈਕ ਭੇਟ

Ad Position 21
No active advertisement
ਅਜੀਤ ਡੈਸਕ 09-03-2026
ਹੁਸ਼ਿਆਰਪੁਰ, 8 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਪਿ੍ੰ. ਡਾ. ਗਗਨਦੀਪ ਚੀਮਾ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੌਰਮਿੰਟ ਕਾਲਜ ਰਿਟਾ. ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਰਕਾਰੀ ਕਾਲਜ ਦੇ ਹੁਸ਼ਿਆਰ ਅਤੇ ਲੋੜਵੰਦ 40 ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੇ ਚੈੱਕ ਵੰਡੇ ਗਏ, ਜਿਸ ਵਿਚ ਪ੍ਰਤੀ ਵਿਦਿਆਰਥੀ 2500 ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ | ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਇਹ ਰਾਸ਼ੀ ਦਿੱਤੀ ਜਾਦੀ ਹੈ | ਇਸ ਮੌਕੇ ਐਸ.ਪੀ.ਧੀਰ, ਅਜੀਤ ਸਿੰਘ ਜੱਬਲ, ਮੈਡਮ ਕੁਲਦੀਪ ਕੋਹਲੀ, ਮੈਡਮ ਮਨੋਰਮਾਂ ਮਹਿੰਦਰਾ, ਮੈਡਮ ਅਮਰਜੀਤ ਕੌਰ, ਡਾ. ਬਲਵੀਰ ਸਿੰਘ, ਹਰਜਿੰਦਰ ਅਮਨ ਆਦਿ ਹਾਜ਼ਰ ਸਨ | ਅੰਤ 'ਚ ਕਾਲਜ ਦੇ ਪਿੰ੍ਰ. ਡਾ. ਗਗਨਦੀਪ ਚੀਮਾ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਵਲੋਂ ਵਿਦੇਸ਼ਾਂ 'ਚ ਬਗੈਰ ਹੁਨਰਮੰਦ ਜਾਣਾ ਆਪਣੇ ਭਵਿੱਖ ਨੂੰ ਗਹਿਣੇ ਰੱਖਣ ਬਰਾਬਰ- ਗੁਰਨਾਮ ਸਿੰਘ ਢਿੱਲੋਂ ਅਗਲੀ ਖ਼ਬਰ ਸੁਖਬੀਰ ਦਾ ਰੈਲੀ 'ਚ ਪਹੁੰਚਣ 'ਤੇ ਕੀਤਾ ਜਾਵੇਗਾ ਨਿੱਘਾ ਸਵਾਗਤ- ਡਾ. ਰਾਏ
Ad Position 24