ਚੌਲਾਂਗ, 8 ਮਾਰਚ (ਸੁਖਦੇਵ ਸਿੰਘ)-ਨੌਜਵਾਨਾਂ ਵਲੋਂ ਵਿਦੇਸ਼ਾਂ ਵਿਚ ਬਗੈਰ ਹੁਨਰਮੰਦ ਜਾਣਾ ਆਪਣੇ ਭਵਿੱਖ ਨੂੰ ਗਹਿਣੇ ਰੱਖਣ ਬਰਾਬਰ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਐਡੀਸ਼ਨਲ ਸੈਸ਼ਨ ਜੱਜ ਜਲੰਧਰ ਗੁਰਨਾਮ ਸਿੰਘ ਢਿੱਲੋਂ ਨੇ ਰੋਜ਼ਾਨਾ ਅਜੀਤ ਨਾਲ ਕੀਤਾ | ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਚ ਆਪਣੀ ਪੜ੍ਹਾਈ ਬੀ. ਐੱਸ. ਸੀ. ਤੋਂ ਬਾਅਦ ਐੱਲ. ਐੱਲ. ਬੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1994 ਵਿਚ ਕੀਤੀ | ਐੱਲ. ਐੱਲ. ਐੱਮ. 1996 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਕੀਤੀ | ਉਪਰੰਤ ਬਤੌਰ ਵਕੀਲ ਪੈ੍ਰਕਟਿਸ ਸ਼ੁਰੂ ਕੀਤੀ | 2000 ਸੰਨ ਵਿਚ ਜੁਡੀਸ਼ਲ ਮੈਜਿਸਟਰੇਟ ਫ਼ਸਟ ਗੇਡ ਨੌਕਰੀ ਤੇ ਲੱਗ ਗਏ | ਪੰਜਾਬ ਵਿਚ ਬਤੌਰ ਵਧੀਕ ਜ਼ਿਲ੍ਹਾ ਜੱਜ ਜਲੰਧਰ ਤੋਂ 2018 ਵਿਚ ਵਲੰਟੀਅਰ ਰਿਟਾਇਰਮੈਂਟ ਲੈਣ ਲਈ | ਆਪਣੇ ਭਵਿੱਖ ਨੂੰ ਸੰਵਾਰਨ ਲਈ ਕੈਨੇਡਾ ਵਿਚ ਗਿਆ, ਜਿੱਥੇ ਜਾ ਕੇ ਮੈਨੂੰ ਉੱਥੇ ਪੂਰਾ ਹਾਰਡ ਵਰਕ ਕਰਨਾ ਪਿਆ | ਕੈਨੇਡਾ ਵਿਚ ਹੁਨਰਮੰਦ ਕਾਮਿਆਂ ਦੀ ਬਹੁਤ ਕਦਰ ਹੈ | ਮੈਂ ਫਿਰ ਕੋਈ ਕੰਮ ਨਾ ਜਾਣਦਾ ਕਰਕੇ ਯੋਰਕ ਯੂਨੀਵਰਸਿਟੀ ਟੋਰਾਂਟੋ ਤੋਂ ਅੱੈਲ. ਐੱਲ. ਐੱਮ. ਕਰਕੇ ਬਤੌਰ ਵਕੀਲ ਕੈਨੇਡਾ ਰਜਿਸਟਰੇਸ਼ਨ ਲਈ ਤੇ ਹੁਣ ਮੈ ਉੱਥੇ ਵਕੀਲ ਦੀਆਂ ਸੇਵਾਵਾਂ ਦੇ ਰਿਹਾ ਹਾਂ | ਮੇਰੀ ਪੰਜਾਬੀ ਨੌਜਵਾਨਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਕੋਈ ਨਾ ਕੋਈ ਹੁਨਰ ਜ਼ਰੂਰੀ ਸਿੱਖੋ ਤਾਂ ਜੋ ਵਿਦੇਸ਼ਾਂ ਵਿਚ ਆਪਣਾ ਭਵਿੱਖ ਸਵਾਰ ਸਕੋ ਇਸ ਮੌਕੇ ਉਨ੍ਹਾਂ ਨਾਲ ਵਕੀਲ ਕਮਲਜੀਤ ਸਿੰਘ ਸਰੋਆ ਵੀ ਹਾਜ਼ਰ ਸਨ |