ਬੀਣੇਵਾਲ, 9 ਮਾਰਚ (ਬੈਜ ਚੌਧਰੀ)-ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਸਤਨਾਮ ਸਿੰਘ ਦੀ ਅਗਵਾਈ ਵਿਚ ਕਾਰ ਸੇਵਾ ਰਾਹੀਂ ਬਣਾਈ ਜਾ ਰਹੀ ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੇ ਨਿਰਮਾਣ ਵਿਚ ਵੱਡਾ ਸਹਿਯੋਗ ਪਾਉਂਦਿਆਂ ਗੁਰਨਾਮ ਸਿੰਘ ਬੈਂਸ ਇੰਗਲੈਂਡ ਵਾਲਿਆਂ ਨੇ ਦੋ ਲੱਖ ਪੰਜਾਹ ਹਜ਼ਾਰ ਰੁਪਏ ਦੀ ਨਗਦ ਰਕਮ ਸੰਤਾਂ ਨੂੰ ਸੜਕ ਨਿਰਮਾਣ ਲਈ ਭੇਟ ਕੀਤੀ | ਇਸ ਮੌਕੇ ਵੀਰ ਸਿੰਘ ਆਸਟ੍ਰੇਲੀਆ ਵਲੋਂ ਗੁਪਤ ਮਾਇਆ ਭੇਟ ਕੀਤੀ ਗਈ | ਇਹ ਜਾਣਕਾਰੀ ਦਲਜੀਤ ਸਿੰਘ ਬੈਂਸ ਖੁਰਦਾਂ ਵੱਲੋਂ ਸਾਂਝੀ ਕੀਤੀ ਗਈ | ਇਸ ਮੌਕੇ ਮੈਨੇਜਰ ਕਿਸ਼ਨ ਸਿੰਘ ਧੌਲ,ਸਿਮਰਨ ਸਿੰਘ ਬੜੈਚ,ਸਰਪੰਚ ਜਗਦੀਸ਼ ਸਿੰਘ ਦੇਨੋਵਾਲ,ਬਲਜਿੰਦਰ ਸਿੰਘ ਡੂਮੇਵਾਲ, ਹਰਪਾਲ ਸਿੰਘ ਪਾਲੀ, ਡਾਕਟਰ ਗੁਰਮੇਲ ਸਿੰਘ ਕੜਿਆਲ ਤੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਵੀ ਮੌਜੂਦ ਸਨ |