27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਈ. ਏ. ਐੱਸ. ਲਈ ਚੁਣੇ ਗਏ ਡਾ. ਸਰਬਰਾਜ ਸਿੰਘ ਦਾ ਗਿਲਜੀਆਂ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 10-03-2026
ਟਾਂਡਾ ਉੜਮੁੜ, 9 ਮਾਰਚ (ਭਗਵਾਨ ਸਿੰਘ ਸੈਣੀ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅਤੇ ਕੌਂਸਲਰਾਂ ਨੇ ਦਸਮੇਸ਼ ਨਗਰ ਟਾਂਡਾ ਪਹੁੰਚ ਕੇ ਆਈ. ਏ. ਐੱਸ. ਲਈ ਚੁਣੇ ਗਏ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ ਸ਼ਿਵ ਸਿੰਘ ਅਤੇ ਲੈਕ. ਬਖ਼ਤਾਵਰ ਕੌਰ ਦੇ ਹੋਣਹਾਰ ਪੁੱਤਰ ਡਾ. ਸਰਬਰਾਜ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ | ਯੂ. ਪੀ. ਐੱਸ. ਸੀ. ਦੀ ਪ੍ਰੀਖਿਆ 'ਚ 201 ਰੈਂਕ ਹਾਸਲ ਕਰ ਕੇ ਆਈ. ਏ. ਐੱਸ. ਲਈ ਚੁਣੇ ਗਏ ਡਾ. ਸਰਬਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਨੌਜਵਾਨ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਨੂੰ ਉਸ 'ਤੇ ਬੇਹੱਦ ਮਾਣ ਹੈ | ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ 2025 ਵਿਚ ਉਸ ਨੇ ਇਸੇ ਪ੍ਰੀਖਿਆ 'ਚ 874 ਰੈਂਕ ਹਾਸਲ ਕਰਨ ਤੇ ਉਸ ਦੀ ਏ. ਆਈ. ਐੱਸ. ਵਿਚ ਚੋਣ ਹੋਈ ਸੀ ਤੇ ਉਸ ਨੂੰ ਆਈ. ਆਰ. ਐੱਸ. ਕਸਟਮ ਮਿਲਿਆ ਪਰ ਨੌਜਵਾਨ ਦਾ ਨਿਸ਼ਾਨਾ ਆਈ. ਏ. ਐੱਸ ਅਫ਼ਸਰ ਬਣਨਾ ਸੀ ਜੋ ਟੀਚਾ ਉਸ ਨੇ ਸਖ਼ਤ ਮਿਹਨਤ ਕਰਕੇ ਹਾਸਲ ਕਰ ਲਿਆ ਹੈ | ਇਸ ਮੌਕੇ ਡਾ. ਸਰਬਰਾਜ ਸਿੰਘ ਸਾਬਕਾ ਮੰਤਰੀ ਗਿਲਜੀਆਂ ਤੇ ਸਮੂਹ ਕੌਂਸਲਰਾਂ ਅਤੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਸ ਨੇ ਘਰ ਰਹਿ ਕੇ ਆਨਲਾਈਨ ਪੜ੍ਹਾਈ ਕੀਤੀ ਹੈ ਤੇ ਉਸ ਦੀ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਦੀ ਕਿਰਪਾ ਅਤੇ ਮਾਤਾ ਪਿਤਾ ਦੇ ਅਸ਼ੀਰਵਾਦ ਕਰਕੇ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ | ਇਸ ਮੌਕੇ ਕੌਂਸਲਰ ਸਤਵੰਤ ਜੱਗੀ, ਐੱਮ. ਸੀ. ਜਸਵਿੰਦਰ ਕਾਕਾ, ਜਗਜੀਵਨ ਜੱਗੀ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਅਵਤਾਰ ਸਿੰਘ ਤਾਰੀ, ਰਾਕੇਸ਼ ਬਿੱਟੂ , ਰਾਜੇਸ਼ ਲਾਡੀ, ਜਸਵੀਰ ਸਿੰਘ, ਡਾ.ਬਲਦੇਵ ਰਾਜ, ਸੁਰਜੀਤ ਸਿੰਘ, ਪੰਕਜ ਸਚਦੇਵਾ, ਪਿ੍ੰਸੀਪਲ ਪਰਮਿੰਦਰ ਸਿੰਘ, ਤੇਜਾ ਸਿੰਘ, ਸਤਨਾਮ ਸਿੰਘ, ਸਤਨਾਮ ਮਹਿਤਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਚੱਬੇਵਾਲ ਤੋਂ ਮੋਗਾ ਰੈਲੀ ਲਈ ਵੱਡੀ ਗਿਣਤੀ ਵਰਕਰ ਜਾਣਗੇ- ਡਾ. ਦਿਲਬਾਗ ਰਾਏ ਅਗਲੀ ਖ਼ਬਰ ਗੁਰਨਾਮ ਸਿੰਘ ਬੈਂਸ ਨੇ ਸੜਕ ਨਿਰਮਾਣ ਲਈ ਦਿੱਤੇ ਢਾਈ ਲੱਖ
Ad Position 24