27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਹਲਕਾ ਚੱਬੇਵਾਲ ਤੋਂ ਮੋਗਾ ਰੈਲੀ ਲਈ ਵੱਡੀ ਗਿਣਤੀ ਵਰਕਰ ਜਾਣਗੇ- ਡਾ. ਦਿਲਬਾਗ ਰਾਏ

Ad Position 21
No active advertisement
ਅਜੀਤ ਡੈਸਕ 10-03-2026
ਹੁਸ਼ਿਆਰਪੁਰ, 9 ਮਾਰਚ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਪਾਰਟੀ ਦੀ 14 ਮਾਰਚ ਨੂੰ ਮੋਗਾ ਵਿਖੇ ਹੋ ਰਹੀ ਦੀ ਬਦਲਾਅ ਰੈਲੀ 'ਚ ਵੱਡੀ ਗਿਣਤੀ 'ਚ ਹਲਕਾ ਚੱਬੇਵਾਲ ਤੋਂ ਅਹੁਦੇਦਾਰ ਤੇ ਵਰਕਰ ਸ਼ਮੂਲੀਅਤ ਕਰਨਗੇ | ਰੈਲੀ 'ਤੇ ਜਾਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਹਲਕਾ ਚੱਬੇਵਾਲ ਦੇ ਇੰਚਾਰਜ ਅਤੇ ਭਾਜਪਾ ਕੌਮੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਨੇ ਦਿੱਤੀ | ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਭਾਜਪਾ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕੇਂਦਰੀ ਸੀਨੀਅਰ ਆਗੂ ਸੰਬੋਧਨ ਕਰਨਗੇ ਤੇ ਇਹ ਰੈਲੀ ਸੂਬੇ ਦੀ ਰਾਜਸੀ ਸਥਿਤੀ ਨੂੰ ਬਦਲ ਕੇ ਰੱਖ ਦੇਵੇਗੀ | ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਵੀ ਇਹ ਮੰਗ ਹੈ ਕਿ 2027 ਦੀਆਂ ਚੋਣਾਂ 'ਚ ਡਬਲ ਇੰਜਨ ਸਰਕਾਰ ਬਣੇ ਤਾਂ ਜੋ ਸੂਬੇ ਦਾ ਸਰਵਪੱਖੀ ਵਿਕਾਸ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਬਜਟ ਐਲਾਨਾਂ ਨਾਲ ਭਰਿਆ, ਆਰਥਿਕ ਤੌਰ 'ਤੇ ਖ਼ਾਲੀ- ਦਰਸ਼ਨ ਕੁਮਾਰ ਅਗਲੀ ਖ਼ਬਰ ਆਈ. ਏ. ਐੱਸ. ਲਈ ਚੁਣੇ ਗਏ ਡਾ. ਸਰਬਰਾਜ ਸਿੰਘ ਦਾ ਗਿਲਜੀਆਂ ਨੇ ਕੀਤਾ ਸਨਮਾਨ
Ad Position 24