27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਜਟ ਐਲਾਨਾਂ ਨਾਲ ਭਰਿਆ, ਆਰਥਿਕ ਤੌਰ 'ਤੇ ਖ਼ਾਲੀ- ਦਰਸ਼ਨ ਕੁਮਾਰ

Ad Position 21
No active advertisement
ਅਜੀਤ ਡੈਸਕ 10-03-2026
ਪਠਾਨਕੋਟ, 9 ਮਾਰਚ (ਸੰਧੂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਨੁਸੂਚਿਤ ਜਾਤੀ ਮੋਰਚਾ ਸੇਵਾ ਮੁਕਤ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਬਜਟ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਸੁਰਖ਼ੀਆਂ ਬਟੋਰਨ ਲਈ ਵੱਡੇ ਐਲਾਨਾਂ ਦੇ ਇਕ ਸਮੂਹ ਤੋਂ ਵੱਧ ਕੁਝ ਨਹੀਂ ਹੈ ਜੋ ਕਿ ਪੰਜਾਬ ਦੀ ਸੰਘਰਸ਼ਸ਼ੀਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਤੁਰੰਤ ਲੋੜ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰਦਾ ਹੈ | ਦਰਸ਼ਨ ਕੁਮਾਰ ਨੇ ਕਿਹਾ ਕਿ ਬਜਟ ਇਕ ਵਾਰ ਫਿਰ 'ਆਪ' ਸਰਕਾਰ ਦੀ ਨੌਕਰੀਆਂ ਪੈਦਾ ਕਰਨ, ਉਦਯੋਗ ਨੂੰ ਮੁੜ ਸੁਰਜੀਤ ਕਰਨ ਜਾਂ ਰਾਜ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਸਪਸ਼ਟ ਆਰਥਿਕ ਦਿ੍ਸ਼ਟੀਕੋਣ ਦੀ ਘਾਟ ਨੂੰ ਉਜਾਗਰ ਕਰਦਾ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵੱਡੇੇ ਦਾਅਵੇ ਕਰਨ ਤੇ ਵੱਡੇ ਐਲਾਨ ਕਰਨ ਦੀ ਕਲਾ ਵਿਚ ਮੁਹਾਰਤ ਹਾਸਲ ਕਰ ਲਈ ਹੈ ਪਰ ਜਦੋਂ ਆਰਥਿਕ ਪੁਨਰ ਸੁਰਜੀਤੀ ਅਤੇ ਨੌਕਰੀਆਂ ਪੈਦਾ ਕਰਨ ਲਈ ਠੋਸ ਰੋਡ ਮੈਪ ਪੇਸ਼ ਕਰਨ ਦੀ ਗੱਲ ਆਉਂਦੀ ਹੈ ਤਾਂ ਬਜਟ ਪੂਰੀ ਤਰ੍ਹਾਂ ਖੋਖਲਾ ਹੈ |9ਪੀਟੀਕੇ09

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਈਾ ਗਰੁੱਪ ਬਧਾਣੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਹਲਕਾ ਚੱਬੇਵਾਲ ਤੋਂ ਮੋਗਾ ਰੈਲੀ ਲਈ ਵੱਡੀ ਗਿਣਤੀ ਵਰਕਰ ਜਾਣਗੇ- ਡਾ. ਦਿਲਬਾਗ ਰਾਏ
Ad Position 24