26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭੋਆ ਵਿਧਾਨ ਸਭਾ ’ਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ

ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਅੱਜ ਬੀ. ਜੇ.

Ad Position 21
No active advertisement
ਅਜੀਤ ਡੈਸਕ 27-10-2026
ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਅੱਜ ਬੀ.ਜੇ.ਪੀ. ਪਠਾਨਕੋਟ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੇ ਨਿਰਦੇਸ਼ ਅਨੁਸਾਰ ਹਲਕਾ ਭੋਆ ਦੇ ਸਰਕਲ ਤਾਰਾਗੜ੍ਹ ਵਿਖੇ ਸਰਕਲ ਪ੍ਰਧਾਨ ਸੰਜੀਵ ਜੱਗੀ ਦੀ ਯੋਗ ਅਗਵਾਈ ਹੇਠ ਤਾਰਾਗੜ੍ਹ ਸਰਕਲ ਦੀ ਸੰਗਠਨਾਤਮਿਕ ਕਾਰਜਕਾਰਨੀ ਮੀਟਿੰਗ ਸਫ਼ਲਤਾ ਪੂਰਵਕ ਸਮਾਪਤ ਹੋਈ । ਮੀਟਿੰਗ ਦੌਰਾਨ ਸਰਕਲ ਤਾਰਾਗੜ੍ਹ ਦੇ ਇੰਚਾਰਜ ਰਾਹੁਲ ਸੈਣੀ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਡਾ: ਬਾਬਾ ਗਣੇਸ਼ਵਰ ਸਿੰਘ ਦੀ ਰਹਿਨੁਮਾਈ ਹੇਠ ਪਾਰਟੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਤਾਰਾਗੜ੍ਹ ਦੇ ਪ੍ਰਸਿੱਧ ਪ੍ਰੋਫ਼ੈਸਰ ਸੁਰਿੰਦਰ ਕੁਮਾਰ ਨੇ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ 40 ਸਾਥੀ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ । ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਨੇ ਸਿਰੋਪਾਓ ਅਤੇ ਪਾਰਟੀ ਦਾ ਪਟਕਾ ਪਾ ਕੇ ਸਾਰੇ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਰਾਜ ਕੁਮਾਰ ਬਿੱਟੂ ਜ਼ਿਲ੍ਹਾ ਜਨਰਲ ਸਕੱਤਰ, ਗਜਿੰਦਰ ਸਿੰਘ ਸੀਨੀਅਰ ਭਾਜਪਾ ਆਗੂ, ਦੀਪਕ ਸੈਣੀ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ, ਕਸ਼ਮੀਰ ਸਿੰਘ ਕਾਰਜਕਾਰਨੀ ਮੈਂਬਰ ਪੰਜਾਬ ਕਿਸਾਨ ਮੋਰਚਾ, ਰਾਕੇਸ਼ ਕੁਮਾਰ ਮਾਜਰਾ ਸਰਕਲ ਪ੍ਰਧਾਨ ਐਸ.ਸੀ. ਮੋਰਚਾ ਤਾਰਾਗੜ੍ਹ, ਸੁਰਿੰਦਰ ਬਕਨੌਰ, ਯੋਗੇਸ਼ਵਰ ਸਲਾਰੀਆ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਪਠਾਨਕੋਟ ਦਾ ਪੰਜਵੀਂ ਵਾਰ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਜਸਪ੍ਰੀਤ ਸਿੰਘ ਰਾਣਾ ਦਾ ਵਪਾਰ ਮੰਡਲ ਪਠਾਨਕੋਟ ਵਲੋਂ... ਅਗਲੀ ਖ਼ਬਰ ਲੋੜਵੰਦ ਧੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਤੇ ਹੋਰ ਸਮਾਨ ਦਿੱਤਾ
Ad Position 24