ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ
ਪਠਾਨਕੋਟ, 26 ਅਕਤੂਬਰ (ਸੰਧੂ)-ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਡਾ: ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਪੈਨਸ਼ਨਰਾਂ ਨੇ ਹਿੱਸਾ ਲਿਆ ।
ਪਠਾਨਕੋਟ, 26 ਅਕਤੂਬਰ (ਸੰਧੂ)-ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਡਾ: ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਪੈਨਸ਼ਨਰਾਂ ਨੇ ਹਿੱਸਾ ਲਿਆ । ਮੀਟਿੰਗ ਵਿਚ ਆਪਣੀਆਂ ਮੰਗਾਂ ’ਤੇ ਵਿਚਾਰ ਚਰਚਾ ਕਰਦਿਆਂ ਪ੍ਰਧਾਨ ਨਰੇਸ਼ ਕੁਮਾਰ, ਚਮਨ ਗੁਪਤਾ, ਐਕਸੀਅਨ ਮਹੇਸ਼ਦਾਸ, ਕੁਲਭੂਸ਼ਨ ਤੇ ਕਈ ਹੋਰਾਂ ਵਲੋਂ ਵੀ ਸੰਬੋਧਨ ਕੀਤਾ ਗਿਆ । ਨਰੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਤੇ ਸੰਵਿਧਾਨਿਕ ਮੰਗਾਂ ਨੂੰ ਛਿੱਕੇ ਟੰਗ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮਨਮਰਜ਼ੀਆਂ ਕਰਦੀ ਆ ਰਹੀ ਹੈ । ਜਿਸ ਨਾਲ ਪੂਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਰੋਸ ਦੀ ਭਾਵਨਾ ਵੱਧ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨਾ ਤੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰ ਰਹੀ ਹੈ ਤੇ ਨਾ ਹੀ ਪੂਰੇ ਦੇਸ਼ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਦਿੱਤੇ ਜਾ ਰਹੇ ਮਹਿੰਗਾਈ ਭੱਤੇ ਨੂੰ ਇਮਾਨਦਾਰੀ ਨਾਲ ਲਾਗੂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਭੱਤੇ ਦੀ ਬੁਨਿਆਦੀ ਮੰਗ ਲਈ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੋਰਟ ਵਿਚ ਜਾ ਕੇ ਇੰਨਸਾਫ ਲੈਣਾ ਪਿਆ । ਪਰ ਸਰਕਾਰ ਉਸ ’ਤੇ ਵੀ ਆਨਾਕਾਨੀ ਕਰਦੀ ਦੇਸ਼ ਦੀ ਸਰਬ ਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਰਹੀ ਹੈ । ਜਿਸ ਤੋਂ ਸਾਬਤ ਹੁੰਦਾ ਹੈ, ਪੰਜਾਬ ਦੀ ਸਰਕਾਰ ਪੂਰਨ ਰੂਪ ਵਿਚ ਆਪਣੇ ਪੈਨਸ਼ਰਾਂ ਤੇ ਮੁਲਾਜ਼ਮਾਂ ਦੀ ਵਿਰੋਧੀ ਸਰਕਾਰ ਹੈ । ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ 10 ਫੀਸਦੀ ਮਹਿੰਗਾਈ ਭੱਤਾ ਤੁਰੰਤ ਰਿਲੀਜ਼ ਕਰੇ, ਪੇ-ਕਮਿਸ਼ਨ ਦੀ ਰਿਪੋਰਟ ਮੁਤਾਬਿਕ 1/1/2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾਂ ਲਈ 2:59 ਦਾ ਪੈਨਸ਼ਨ ਗੁਣਾਂਕ ਲਾਗੂ ਕਰੇ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਮੀਟਿੰਗ ’ਚ ਯੁੱਧਵੀਰ ਸੈਣੀ, ਸੁਭਾਸ਼ ਸ਼ਰਮਾ, ਜੋਗਿੰਦਰ ਪਾਲ, ਤਾਰਾ ਚੰਦ, ਕੇਵਲ ਕ੍ਰਿਸ਼ਨ, ਤਰਸੇਮ, ਸੁਰਿੰਦਰ ਕਾਲੀਆ, ਬਖਸ਼ੀ ਰਾਮ, ਮਿਨਹਾਸ ਰੰਗੀਲਾ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ ।