26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਰਪੰਚ ਯੂਨੀਅਨ ਨੇ ਪੰਚਾਇਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕੀਤੀ ਮੀਟਿੰਗ

ਮਾਧੋਪੁਰ, 26 ਅਕਤੂਬਰ (ਮਹਿਰਾ)-ਹਲਕਾ ਸੁਜਾਨਪੁਰ ਦੀ ਸਰਪੰਚ ਯੂਨੀਅਨ ਦੀ ਮੀਟਿੰਗ ਬਾਗਵਾਲੀ ਮਾਤਾ ਮੰਦਿਰ ਕੰਪਲੈਕਸ ਵਿਖੇ ਯੂਨੀਅਨ ਦੇ ਪ੍ਰਧਾਨ ਅਕਸ਼ੇ ਕੁਮਾਰ ਜੈਨੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ’ਚ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 27-10-2026
ਮਾਧੋਪੁਰ, 26 ਅਕਤੂਬਰ (ਮਹਿਰਾ)-ਹਲਕਾ ਸੁਜਾਨਪੁਰ ਦੀ ਸਰਪੰਚ ਯੂਨੀਅਨ ਦੀ ਮੀਟਿੰਗ ਬਾਗਵਾਲੀ ਮਾਤਾ ਮੰਦਿਰ ਕੰਪਲੈਕਸ ਵਿਖੇ ਯੂਨੀਅਨ ਦੇ ਪ੍ਰਧਾਨ ਅਕਸ਼ੇ ਕੁਮਾਰ ਜੈਨੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ’ਚ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਕਸ਼ੇ ਕੁਮਾਰ ਨੇ ਕਿਹਾ ਕਿ ਪੰਚਾਇਤਾਂ ਵਲੋਂ ਮਨਰੇਗਾ ਤਹਿਤ ਜੋ ਵਿਕਾਸ ਕਾਰਜ ਕਰਵਾਏ ਗਏ ਸਨ, ਉਨ੍ਹਾਂ ਦਾ ਭੁਗਤਾਨ ਅਜੇ ਤੱਕ ਸਰਕਾਰ ਵਲੋਂ ਪੰਚਾਇਤਾਂ ਦੇ ਖਾਤਿਆਂ ਵਿਚ ਨਹੀਂ ਪਾਇਆ ਗਿਆ ਹੈ । ਇਸ ਕਾਰਨ ਮਜ਼ਦੂਰਾਂ ਨੂੰ ਪੈਸੇ ਦੇਣ ’ਚ ਪੰਚਾਇਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ । ਇਸ ਦੌਰਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਪੰਚਾਂ ਨੂੰ ਮਾਣ-ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ ਤੱਕ ਕਿਸੇ ਵੀ ਸਰਪੰਚ ਨੂੰ ਮਾਣ-ਭੱਤਾ ਨਹੀਂ ਦਿੱਤਾ ਗਿਆ । ਇਸ ਮੌਕੇ ਉਪ-ਪ੍ਰਧਾਨ ਸਰਪੰਚ ਕੁਲਬੀਰ ਸਿੰਘ, ਸਰਪੰਚ ਵੰਦਨਾ ਮਹਾਜਨ, ਸਰਪੰਚ ਅਜੇ ਸ਼ਰਮਾ, ਸਰਪੰਚ ਲਾਡੀ, ਸਰਪੰਚ ਓਮਨਵੀਰ ਸਿੰਘ, ਸਰਪੰਚ ਸਰਿਤਾ ਸਲਾਰੀਆ, ਸਰਪੰਚ ਬਲਵੰਤ ਸਿੰਘ, ਸਰਪੰਚ ਲਖਵੀਰ ਸਿੰਘ, ਸਰਪੰਚ ਘਣਸ਼ਿਆਮ ਕੁਮਾਰ, ਸਰਪੰਚ ਗੋਵਰਧਨ ਦਾਸ, ਮੀਡੀਆ ਇੰਚਾਰਜ ਵਿਨੋਦ ਕੁਮਾਰ, ਗੁਰਮੀਤ ਸਿੰਘ, ਗੁਰਦੀਪ ਸਿੰਘ, ਹੰਸ ਰਾਜ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਿਹਾਲ ਸਿੰਘ ਵਾਲਾ ’ਚ ਕੋਈ ਵੀ ਸੜਕ ਬਣਨ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ-ਮਨਜੀਤ ਸਿੰਘ ਬਿਲਾਸਪੁਰ ਅਗਲੀ ਖ਼ਬਰ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਮੀਟਿੰਗ
Ad Position 24