ਲੋੜਵੰਦ ਧੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਤੇ ਹੋਰ ਸਮਾਨ ਦਿੱਤਾ
ਪਠਾਨਕੋਟ, 26 ਅਕਤੂਬਰ (ਸੰਧੂ/ਸੁਮਿਤ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਸੰਜੇ ਆਨੰਦ ਤੇ ਸਰਪ੍ਰਸਤ ਉਮੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਜ਼ਰੂਰਤਮੰਦ ਕੰਨਿਆ ਦੇ ਵਿਆਹ ਲਈ ਰਾਸ਼ਨ ਤੇ ਹੋਰ ਸਮੱਗਰੀ ਦਿੱਤੀ ਗਈ । ਇਸ ਦੇ ਇਲਾਵਾ ਇਕ ਮੇਕਅਪ ਕਿੱਟ ਤੇ ਸਬਜ਼ੀਆਂ ਵਗੈਰਾ ਲਈ ਮਾਈਕ ਸਹਾਇਤਾ ਵੀ ਦਿੱਤੀ ਗਈ ।
ਪਠਾਨਕੋਟ, 26 ਅਕਤੂਬਰ (ਸੰਧੂ/ਸੁਮਿਤ)-ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਸੰਜੇ ਆਨੰਦ ਤੇ ਸਰਪ੍ਰਸਤ ਉਮੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਜ਼ਰੂਰਤਮੰਦ ਕੰਨਿਆ ਦੇ ਵਿਆਹ ਲਈ ਰਾਸ਼ਨ ਤੇ ਹੋਰ ਸਮੱਗਰੀ ਦਿੱਤੀ ਗਈ । ਇਸ ਦੇ ਇਲਾਵਾ ਇਕ ਮੇਕਅਪ ਕਿੱਟ ਤੇ ਸਬਜ਼ੀਆਂ ਵਗੈਰਾ ਲਈ ਮਾਈਕ ਸਹਾਇਤਾ ਵੀ ਦਿੱਤੀ ਗਈ । ਇਸ ਮੌਕੇ ਚੇਅਰਮੈਨ ਸੁਸ਼ੀਲ ਮਹਿੰਦਰੂ, ਸਰਪ੍ਰਸਤ ਰਮਨ ਹਾਂਡਾ, ਡਾ: ਰਾਕੇਸ਼ ਮਹਿੰਦਰੂ, ਦੀਪਕ ਕੱਕੜ, ਲਲਿਤ ਤ੍ਰੇਹਨ, ਨੀਰਜ ਸੇਖੜੀ, ਡਾ: ਓ.ਪੀ. ਵਿੱਗ, ਪੁਨੀਤ ਕਪੂਰ, ਐਨ.ਪੀ. ਧਵਨ, ਉੱਜਵਲ ਭੰਡਾਰੀ, ਜਗਦੀਸ਼ ਕੋਹਲੀ, ਸੰਦੀਪ ਕਪੂਰ ਵੀ ਹਾਜ਼ਰ ਸਨ । ਪ੍ਰਧਾਨ ਸੰਜੇ ਆਨੰਦ ਤੇ ਸਰਪ੍ਰਸਤ ਰਮਨ ਹਾਂਡਾ ਨੇ ਕਿਹਾ ਕਿ ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਤੇ ਮਨੁੱਖਤਾ ਭਰੇ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ । ਆਪਣੇ ਇਸ ਉਦੇਸ਼ ਤਹਿਤ ਲੋੜਵੰਦ ਧੀ ਦੇ ਵਿਆਹ ਲਈ ਅੱਜ ਰਾਸ਼ਨ ਦਿੱਤਾ ਗਿਆ ਹੈ ।