27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ੍ਰੀ ਸਾਈਾ ਗਰੁੱਪ ਬਧਾਣੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 10-03-2026
ਪਠਾਨਕੋਟ, 9 ਮਾਰਚ (ਸੰਧੂ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਣੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਕਮਲਦੀਪ ਕੌਰ ਡੀ.ਈ.ਓ ਅਤੇ ਊਸ਼ਾ ਦੇਵੀ ਡੀ.ਸੀ.ਪੀ.ਯੂ ਵਿਸ਼ੇਸ਼ ਮੁੱਖ ਮਹਿਮਾਨਾਂ ਵਜੋਂ ਮੌਜੂਦ ਸਨ | ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਾ: ਅਨੁਰਾਧਾ, ਡਾ: ਨਿਧੀ, ਮਮਤਾ ਐਡਵੋਕੇਟ, ਪ੍ਰੀਤ ਕੌਰ ਜੰਡਵਾਲ, ਮੀਨਾ ਸਰਪੰਚ, ਸ਼ਿਵਾਨੀ ਸਰਪੰਚ, ਮਾਧਵੀ ਸੈਂਟਰ ਹੈੱਡ ਅਤੇ ਪੂਨਮ ਮੀਡੀਆ ਹਾਜ਼ਰ ਸਨ | ਪੋ੍ਰਗਰਾਮ ਦੀ ਸ਼ੁਰੂਆਤ ਰੀਆ ਪੁੰਜ ਉਪ ਪ੍ਰਧਾਨ, ਵਲੋਂ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਨਾਲ ਹੋਈ | ਉਨ੍ਹਾਂ ਨੇ ਅਜਿਹੀਆਂ ਜਾਗਰੂਕਤਾ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ | ਐਮ.ਡੀ ਤਿ੍ਪਤਾ ਪੁੰਜ ਨੇ ਕਿਹਾ ਕਿ ਔਰਤਾਂ ਇਕ ਮਾਣ ਹਨ, ਅਸੀਂ ਉਨ੍ਹਾਂ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹਾਂ | ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਵਿਪਨ ਗੁਪਤਾ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਨਵਦੀਪ ਸਾਂਵਲ, ਪਿ੍ੰਸੀਪਲ ਪੁਨੀਤ ਸਾਂਵਲ, ਪਿ੍ੰਸੀਪਲ ਡਾ: ਦਿਨੇਸ਼ ਮਹਾਜਨ, ਪੰਡਿਤ ਸ਼ਰਮਾ, ਦੀਪਿਕਾ ਸ਼ਰਮਾ, ਪਿ੍ੰਸੀਪਲ ਡਾ: ਅਸ਼ਵਨੀ ਸ਼ਰਮਾ, ਪਲੇਸਮੈਂਟ ਅਫ਼ਸਰ ਡਾ: ਸੁਲਕਸ਼ੈ ਕੁਮਾਰ ਮੁਰਗਈ, ਰਿਤਿਕਾ, ਨੀਲਾਕਸ਼ੀ, ਅਲਕਾ ਸ਼ਰਮਾ, ਰਿਤਿਕਾ ਸ਼ਰਮਾ, ਜਸਵੰਤ ਕੌਰ, ਸੁਮਨ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਬੱਸ ਸਟੈਂਡ 'ਤੇ ਫੂਡ ਸੇਫ਼ਟੀ ਨਿਯਮਾਂ ਦੀ ਹੋ ਰਹੀ ਸ਼ਰੇਆਮ ਅਣਦੇਖੀ ਅਗਲੀ ਖ਼ਬਰ ਬਜਟ ਐਲਾਨਾਂ ਨਾਲ ਭਰਿਆ, ਆਰਥਿਕ ਤੌਰ 'ਤੇ ਖ਼ਾਲੀ- ਦਰਸ਼ਨ ਕੁਮਾਰ
Ad Position 24