ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਬਾਲ ਭਲਾਈ ਕਮੇਟੀ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦੇ ਸਨਮੁੱਖ ਇਕ ਨਵ-ਜੰਮੀ ਲਾਵਾਰਿਸ ਬੱਚੀ ਨੂੰ ਪੇਸ਼ ਕੀਤਾ ਗਿਆ ਸੀ ਜੋ ਪਿੰਡ ਪਰਸੋਤਾ ਥਾਣਾ ਚੱਬੇਵਾਲ ਤੋਂ 8 ਮਾਰਚ ਨੂੰ ਲਾਵਾਰਿਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਸਬੰਧੀ ਥਾਣਾ ਚੱਬੇਵਾਲ ਵਿਚ ਰਪਟ ਵੀ ਦਰਜ ਕੀਤੀ ਗਈ ਹੈ | ਇਸ ਬੱਚੀ ਬਾਰੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਦਫ਼ਤਰ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦਾ ਹੈ |