‘ ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲੇ ’ਚ ਸ਼੍ਰੇਅਸ ਨੇ ਜਿੱਤਿਆ ਸਿਲਵਰ ਮੈਡਲ
ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ 2026 ਤਹਿਤ ਸਟੇਟ ਤਾਈਕਵਾਡੋਂ ਟੂਰਨਾਮੈਂਟ ਨਹਿਰੂ ਸਟੇਡੀਅਮ ਫ਼ਰੀਦਕੋਟ ’ਚ ਕਰਵਾਇਆ ਗਿਆ। ਇਸ ’ਚ ਹੁਸ਼ਿਆਰਪੁਰ ਤਾਈਕਵਾਡੋਂ ਟੀਮ ਨੇ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਕਨਵੀਨਰ ਅਜੇ ਕੁਮਾਰ ਦੀ ਅਗਵਾਈ ਹੇਠ ਇਸ ਰਾਜ ਪੱਧਰੀ ਟੂਰਨਾਮੈਂਟ ’ਚ ਡੀ.
ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ 2026 ਤਹਿਤ ਸਟੇਟ ਤਾਈਕਵਾਡੋਂ ਟੂਰਨਾਮੈਂਟ ਨਹਿਰੂ ਸਟੇਡੀਅਮ ਫ਼ਰੀਦਕੋਟ ’ਚ ਕਰਵਾਇਆ ਗਿਆ। ਇਸ ’ਚ ਹੁਸ਼ਿਆਰਪੁਰ ਤਾਈਕਵਾਡੋਂ ਟੀਮ ਨੇ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਕਨਵੀਨਰ ਅਜੇ ਕੁਮਾਰ ਦੀ ਅਗਵਾਈ ਹੇਠ ਇਸ ਰਾਜ ਪੱਧਰੀ ਟੂਰਨਾਮੈਂਟ ’ਚ ਡੀ.ਏ.ਵੀ ਸਕੂਲ ਹੁਸ਼ਿਆਰਪੁਰ ਦੇ 11ਵੀਂ ਜਮਾਤ ਦੇ ਅੰਡਰ-21 ਸਾਲ ਦੇ ਖਿਡਾਰੀ ਸ਼੍ਰੇਅਸ ਕੁਮਾਰ ਨੇ ਭਾਗ ਲੈਂਦਿਆਂ ਭਾਰ ਵਰਗ ਪਲਸ 87 ਕਿਲੋਗ੍ਰਾਮ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ। ਖੇਡ ਵਿਭਾਗ ਵੱਲੋਂ ਸ਼ੇ੍ਰਅਸ ਨੂੰ ਮੈਡਲ, ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫਲਤਾ ’ਤੇ ਸ਼ੇ੍ਰਅਸ਼ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ, ਜ਼ਿਲ੍ਹਾ ਤਾਈਕਵਾਡੋਂ ਸਪੋਰਟਸ ਐਸੋਸੀਏਸ਼ਨ ਪ੍ਰਧਾਨ ਸੰਦੀਪ ਸੁਲੇਰੀਆ ਅਤੇ ਡੀ.ਏ. ਵੀ ਸਕੂਲ ਦੇ ਪ੍ਰਿੰ. ਰਾਜੇਸ਼ ਕੁਮਾਰ ਨੇ ਅੱਗੇ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ।