ਹੁਸ਼ਿਆਰਪੁਰ, 9 ਮਾਰਚ (ਨਰਿੰਦਰ ਸਿੰਘ ਬੱਡਲਾ)-ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿਚ ਬਿਜਲੀ ਮਹਿਕਮੇ ਦੇ ਐਸ.ਈ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਜਿਲ੍ਹੇ 'ਚ ਖੇਤੀਬਾੜੀ ਲਈ ਮੋਟਰਾਂ 'ਤੇ ਬਿਜਲੀ ਦੀ ਸਪਲਾਈ ਸਿਰਫ ਚਾਰ ਤੋਂ ਪੰਜ ਘੰਟੇ ਹੀ ਦਿੱਤੀ ਜਾਂਦੀ ਹੈ, ਜਿਸ ਨਾਲ ਕਣਕ, ਗੰਨਾ, ਮੱਕੀ, ਹਰਾ ਚਾਰਾ ਤੇ ਦਰਖਤਾਂ ਨੂੰ ਪਾਣੀ ਪੂਰਾ ਨਹੀਂ ਮਿਲ ਰਿਹਾ ਤੇ ਫਸਲਾਂ ਸੁੱਕਣ ਦੀ ਕਗਾਰ ਤੇ ਹਨ | ਉਨ੍ਹਾਂ ਕਿਹਾ ਕਿ ਬਹੁਤੇ ਫੀਡਰਾਂ 'ਤੇ ਬਿਜਲੀ ਸਪਲਾਈ ਰਾਤ ਸਮੇਂ ਦਿੱਤੀ ਜਾਂਦੀ ਹੈ, ਜਿਸਦੇ ਚੱਲਦਿਆਂ ਪਾਣੀ ਲਗਾਉਣਾ ਔਖਾ ਹੋ ਜਾਂਦਾ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਅੱਠ ਘੰਟੇ ਦਿਨ ਵੇਲੇ ਦਿੱਤੀ ਜਾਵੇ ਨਹੀਂ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਇਸ ਦਾ ਤਿੱਖਾ ਸੰਘਰਸ਼ ਕਰੇਗੀ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੀ ਹੋਵੇਗੀ | ਇਸ ਮੌਕੇ ਲਖਵੀਰ ਸਿੰਘ ਵਾਹਿਦ, ਸਰਪੰਚ ਨਿਰਮਲ ਸਿੰਘ ਤਾਰਾਗੜ੍ਹ, ਜਸਵੀਰ ਸਿੰਘ ਸ਼ੀਰਾ, ਸੰਤੋਖ ਸਿੰਘ ਸੁੱਖਾ ਪ੍ਰਧਾਨ ਆਦਮਵਾਲ, ਮਨਿੰਦਰ ਸਿੰਘ ਮੰਡਿਆਲਾ, ਸਤਪਾਲ ਸਿੰਘ ਸੱਤਾ ਆਦਿ ਹਾਜ਼ਰ ਸਨ |
ਬਿਜਲੀ ਦੀ ਨਾਕਸ ਸਪਲਾਈ ਨੂੰ ੂ ਲੈ ਕੇ ਐੱਸ. ਈ. ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
10-03-2026