ਚੌਲਾਂਗ, 9 ਮਾਰਚ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰੇਲਵੇ ਲਾਈਨ ਤੇ ਸਥਿਤ ਚੌਲਾਂਗ ਰੇਲਵੇ ਸਟੇਸ਼ਨ ਨਜ਼ਦੀਕ ਚੱਕ ਸਕੂਰ ਪਿੰਡ ਦੇ ਰੇਲਵੇ ਫਾਟਕ ਨੰਬਰ 52 'ਤੇ ਗੇਟ ਮੈਨ ਸੁਨੀਲ ਦੱਤ ਸ਼ਰਮਾ ਉਮਰ ਕਰੀਬ 59 ਸਾਲ ਪੁੱਤਰ ਸਾਲੀਗ੍ਰਾਮ ਜੋ ਜਾਨਵਰਾਂ ਨੂੰ ਰੇਲਵੇ ਲਾਈਨ ਤੋਂ ਹਟਾਉਦਾਂ ਹੋਇਆ ਹੋਲੀ ਐਕਸਪੈੱ੍ਰਸ ਰੇਲ ਗੱਡੀ ਹੇਠਾਂ ਆ ਗਿਆ, ਜਿਸ ਦੀ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦਵਿੰਦਰ ਸਿੰਘ ਰੇਲਵੇ ਚੌਕੀ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੇਟ ਮੈਨ ਸੁਨੀਲ ਦੱਤ ਸ਼ਰਮਾ ਜੋ ਆਪਣੀ ਡਿਊਟੀ ਦੌਰਾਨ ਜਾਨਵਰਾਂ ਨੂੰ ਰੇਲਵੇ ਲਾਈਨ ਤੋਂ ਹਟਾਉਂਦਾ ਹੋਇਆ ਹੋਲੀ ਐਕਸਪੈੱ੍ਰਸ ਰੇਲ ਗੱਡੀ ਹੇਠਾਂ ਆ ਗਿਆ, ਜਿਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |