13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡਰਾਈਵਰ ਲੋਡਿੰਗ ਟਰੱਕ ਲਾਵਾਰਸ ਛੱਡ ਕੇ 50 ਹਜ਼ਾਰ ਚੋਰੀ ਕਰਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 11-03-2026
ਸੈਲਾ ਖ਼ੁਰਦ, 10 ਮਾਰਚ (ਹਰਵਿੰਦਰ ਸਿੰਘ ਬੰਗਾ)-ਆਰ. ਕੇ. ਸਵੀਟ ਸ਼ਾਪ ਸੈਲਾ ਖ਼ੁਰਦ ਦੇ ਮਾਲਕ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਟਰਾਂਸਪੋਰਟਰ ਦਾ ਕਾਰੋਬਾਰ ਕਰਦਾ ਹੈ ਤੇ ਉਸ ਦਾ ਟਰੱਕ ਨੰ: ਪੀ.ਬੀ.07 ਏ.ਐੱਸ.-0348 'ਤੇ ਡਰਾਈਵਰ ਬੂਟਾ ਪੁੱਤਰ ਰਮੇਸ਼ ਲਾਲ ਪਿੰਡ ਸੈਤਪੁਰ ਨਜ਼ਦੀਕ ਦੋਸੜਕਾ (ਹੁਸ਼ਿਆਰਪੁਰ) ਚਲਾਉਂਦਾ ਸੀ, ਜਿਸ ਦਾ ਸਹੁਰਾ ਪਿੰਡ ਮਜਾਰਾ ਡੀਂਗਰੀਆਂ ਇੱਥੋਂ ਨਜ਼ਦੀਕ ਹੋਣ ਕਰਕੇ ਜਾਣ-ਪਹਿਚਾਣ ਹੋਈ ਸੀ | ਇਸ ਵਿਅਕਤੀ ਨੇ ਉਸ ਦੇ ਟਰੱਕ 'ਚ ਹੁਸ਼ਿਆਰਪੁਰ ਤੋਂ ਲਖਨਉਂ (ਉੱਤਰ ਪ੍ਰਦੇਸ਼) ਤੇ ਗੋਬਿੰਦਗੜ੍ਹ ਤੋਂ ਹੁਸ਼ਿਆਰਪੁਰ ਨੂੰ ਸਕਰੈਪ ਲੋਡ ਕਰਕੇ ਗਿਆ ਸੀ, ਜਿਸ ਨੇ ਰਸਤੇ 'ਚ ਪਾਰਟੀ ਦਾ ਸਕਰੈਪ, ਜਿਸ ਦੀ ਕੀਮਤ 28 ਹਜ਼ਾਰ ਰੁਪਏ ਚੋਰੀ ਕਰਕੇ ਤੇ ਟਰੱਕ ਦਾ ਕਿਰਾਇਆ 22 ਹਜ਼ਾਰ ਰੁਪਏ ਆਪਣੇ ਖਾਤੇ 'ਚ ਨਕਦ ਪਾਰਟੀ ਪਾਸੋਂ ਲੈ ਲਏ | ਇਸ ਤੋਂ ਬਾਅਦ ਉਕਤ ਵਿਅਕਤੀ ਨੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਲਿਆ ਤੇ ਜਦੋਂ ਅਸੀਂ ਇਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ | ਉਸ ਨੇ ਦੱਸਿਆ ਕਿ ਉਕਤ ਡਰਾਈਵਰ ਉਸ ਨੂੰ ਸੂਚਿਤ ਕੀਤੇ ਬਿਨਾਂ ਲੋਡਿੰਗ ਟਰੱਕ ਲਾਵਾਰਸ ਛੱਡ ਕੇ 50 ਹਜ਼ਾਰ ਰੁਪਏ ਦੀ ਚੋਰੀ ਕਰਨ ਉਪਰੰਤ ਫ਼ਰਾਰ ਹੋ ਗਿਆ | ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਸੈਲਾ ਖ਼ੁਰਦ ਨੂੰ ਦੇ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਖੇਤਾਂ 'ਚੋਂ 3 ਮੋਟਰਾਂ ਦੀ ਤਾਰ ਚੋਰੀ ਅਗਲੀ ਖ਼ਬਰ ਬੱਚੀਆਂ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰ ਕਰਵਾਉਣ- ਆਸ਼ਿਕਾ ਜੈਨ
Ad Position 24