13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਦਿੱਤੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 11-03-2026
ਬੁੱਲ੍ਹੋਵਾਲ, 10 ਮਾਰਚ (ਲੁਗਾਣਾ)-ਸੈਣੀ ਬਾਰ ਸਕੂਲ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਵਿਚ ਚੱਲ ਰਹੇ ਸੈਣੀ ਬਾਰ ਪਬਲਿਕ ਸਕੂਲ ਬੁੱਲੋ੍ਹਵਾਲ ਵਿਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆ ਨੂੰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਪਿ੍ੰ. ਸਤਵਿੰਦਰ ਸਿੰਘ ਨੇ ਵਿਦਿਆਰਥੀਆ ਦੇ ਭਵਿੱਖ ਬਾਰੇ ਚੰਗੀ ਕਾਮਨਾ ਕੀਤੀ ਤੇ ਵਿਦਿਆਰਥੀਆ ਨੂੰ ਪ੍ਰੀਖਿਆ ਦੇ ਦਿਨਾਂ ਵਿਚ ਤਣਾਅ ਮੁਕਤ ਰਹਿਣ ਅਤੇ ਵਧੀਆ ਨੰਬਰ ਲੈਣ ਦੇ ਕਈ ਨੁਕਤੇ ਸਾਂਝੇ ਕੀਤੇ | ਇਸ ਦੌਰਾਨ ਦਸਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਨੂੰ ਇਕ ਪੱਖਾ ਤੇ ਕਲਾਕ ਭੇਟ ਕੀਤਾ | ਇਸ ਮੌਕੇ ਤੇ ਪਿ੍ੰਸੀ. ਸਤਵਿੰਦਰ ਸਿੰਘ ਨਾਲ ਵਾਈਸ ਪਿ੍ੰ. ਪਿ੍ਤਪਾਲ ਕੌਰ, ਸੁਨੀਤਾ ਕੁਮਾਰੀ, ਸਰਬਜੀਤ ਕੌਰ, ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੰਤਪੁਰੀ 'ਚ ਹੋਲੇ ਮਹੱਲੇ ਨੂੰ ਸਮਰਪਿਤ ਰਾਤਰੀ ਦੇ ਸਮਾਗਮ ਕਰਵਾਏ <br/> ਅਗਲੀ ਖ਼ਬਰ ਖੇਤਾਂ 'ਚੋਂ 3 ਮੋਟਰਾਂ ਦੀ ਤਾਰ ਚੋਰੀ
Ad Position 24