13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਿ੍ੰਸੀਪਲ ਡਾਕਟਰ ਸ਼ਬਨਮ ਕੌਰ ਤੇ ਉਸ ਦੇ ਪੁੱਤਰ ਤੋਸ਼ਾਂਤ ਸੈਣੀ ਦਾ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 11-03-2026
ਦਸੂਹਾ, 10 ਮਾਰਚ (ਭੁੱਲਰ)-ਕੇ. ਐੱਮ. ਐੱਸ. ਕਾਲਜ ਦਸੂਹਾ ਦੀ ਮਾਲਕ ਤੇ ਪਿ੍ੰਸੀਪਲ ਡਾਕਟਰ ਸ਼ਬਨਮ ਕੌਰ (50) ਤੇ ਉਨ੍ਹਾਂ ਦੇ 18 ਸਾਲਾਂ ਸਪੁੱਤਰ ਤੋਸ਼ਾਂਤ ਸੈਣੀ, ਜਿਨ੍ਹਾਂ ਦੀ ਬੀਤੀ ਰਾਤ ਚੌਲਾਂਗ ਟੋਲ ਪਲਾਜ਼ਾ ਨਜ਼ਦੀਕ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਸੀ | ਉਨ੍ਹਾਂ ਦਾ ਅੱਜ ਪ੍ਰਾਚੀਨ ਪਾਂਡਵ ਸਰੋਵਰ ਨਜ਼ਦੀਕ ਸ਼ਮਸ਼ਾਨ ਘਾਟ ਦਸੂਹਾ ਵਿਖੇ ਧਾਰਮਿਕ ਰਸਮਾਂ ਅਨੁਸਾਰ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਮਾਂ-ਪੁੱਤ ਦੀਆਂ ਇਕੱਠਿਆਂ ਦੀਆਂ ਚਿਖਾਵਾਂ ਬਲਦੀਆਂ ਦੇਖ ਕੇ ਮਾਹੌਲ ਗ਼ਮਗੀਨ ਹੋ ਗਿਆ ਅਤੇ ਸੈਂਕੜੇ ਲੋਕਾਂ ਦੀਆਂ ਅੱਖਾਂ ਵਿਚ ਅੱਥਰੂ ਸਨ | ਉਹ ਆਪਣੇ ਪਿੱਛੇ ਪਤੀ ਕੇ.ਐੱਮ.ਐੱਸ. ਕਾਲਜ ਦੇ ਡਾਇਰੈਕਟਰ ਡਾਕਟਰ ਮਾਨਵੋ ਸੈਣੀ ਸਪੁੱਤਰੀ ਓਸ ਸੈਣੀ ਅਮਰੀਕਾ ਅਤੇ ਅਨਾਇਤ ਸੈਣੀ ਛੱਡ ਗਏ ਹਨ | ਇਸ ਮੌਕੇ ਡਾ. ਮਾਨਵ ਸੈਣੀ ਵਲੋਂ ਪਹਿਲਾਂ ਆਪਣੀ ਪਤਨੀ ਡਾਕਟਰ ਸ਼ਬਨਮ ਕੌਰ ਦੀ ਚਿਖਾ ਨੂੰ ਅਗਨੀ ਦਿੱਤੀ ਗਈ ਅਤੇ ਬਾਅਦ ਵਿਚ ਆਪਣੇ ਸਪੁੱਤਰ ਤੋਸ਼ਾਂਤ ਸੈਣੀ ਦੀ ਚਿਖਾ ਨੂੰ ਅਗਨੀ ਦਿਖਾਈ ਗਈ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਅਮਰੀਕ ਸਿੰਘ ਗੱਗੀ ਠੁਕਰਾਲ ਪ੍ਰਧਾਨ ਵਪਾਰ ਮੰਡਲ ਦਸੂਹਾ, ਸੁਸ਼ੀਲ ਪਿੰਕੀ, ਵਿਜੇ ਸ਼ਰਮਾ ਐਮ.ਡੀ ਵਿਜੇ ਮਾਲ ਦਸੂਹਾ, ਰਾਜਗੁਰਸ਼ਰਨ ਸਿੰਘ ਬਲੱਗਣ, ਮਨਦੀਪ ਸਿੰਘ ਢੀਂਡਸਾ, ਵਿਪਨ ਗੰਭੀਰ, ਪਿ੍ੰਸੀਪਲ ਇੰਦਰਜੀਤ ਸਿੰਘ, ਜਸਬੀਰ ਸਿੰਘ ਪਾਲ, ਡਾਕਟਰ ਗੁਲਵਿੰਦਰ ਸਿੰਘ, ਜਗਦੀਸ਼ ਸਿੰਘ ਸੋਈ, ਡਾਕਟਰ ਦੀਦਾਰ ਸਿੰਘ, ਡਾਕਟਰ ਬਲਵੰਤ ਸਿੰਘ, ਡਾਕਟਰ ਨਰੇਸ਼ ਕਾਸਰਾ, ਕਾਮਰੇਡ ਵਿਜੇ ਕੁਮਾਰ, ਪਿ੍ੰਸੀਪਲ ਨਵਦੀਪ ਸਿੰਘ ਵਿਰਕ, ਹਰਵਿੰਦਰ ਸਿੰਘ ਕਾਹਲੋ, ਕੁਲਦੀਪ ਸਿੰਘ ਲੱਕੀ, ਠਾਕੁਰ ਬਲਦੇਵ ਸਿੰਘ, ਪਿ੍ੰਸੀਪਲ ਗੁਰਦਿਆਲ ਸਿੰਘ, ਮੈਨੇਜਰ ਫਕੀਰ ਸਿੰਘ ਸਹੋਤਾ, ਕਮਲਦੀਪ ਸਿੰਘ ਵਿਰਦੀ, ਕੌਂਸਲਰ ਅਮਰਪ੍ਰੀਤ ਸਿੰਘ ਸੋਨੂ ਖਾਲਸਾ, ਕਮਲਪ੍ਰੀਤ ਸਿੰਘ ਖਾਲਸਾ, ਅਮਰਜੀਤ ਸਿੰਘ ਭੂਮੀ ਰੱਖਿਆ ਅਫਸਰ, ਪਿ੍ੰਸੀਪਲ ਫਕੀਰ ਸਿੰਘ, ਲਵਦੀਪ ਸਿੰਘ ਮਿੱਠੂ, ਭੁਪਿੰਦਰ ਰੰਜਨ, ਸੁੱਚਾ ਸਿੰਘ ਲੂਫਾ, ਦਵਿੰਦਰ ਰੋਜੀ, ਰਵਿੰਦਰ ਰਵੀ, ਮਨੀਸ਼ ਚੱਡਾ ਤਲਵਾੜਾ, ਸੁਲੱਖਣ ਸਿੰਘ ਜੱਗੀ, ਹਰਪ੍ਰਤਾਪ ਸਿੰਘ, ਰਿੰਪਾ ਸ਼ਰਮਾ, ਗੁਰਜੀਤ ਸਿੰਘ ਮਿੱਠੀ ਗਿੱਲ, ਤਰਲੋਕ ਸਿੰਘ ਸਾਹੀ, ਡਾਕਟਰ ਦਿਲਬਾਗ ਸਿੰਘ ਹੁੰਦਲ, ਪਿ੍ੰਸੀਪਲ ਰਾਕੇਸ਼ ਕੁਮਾਰ ਮਹਾਜਨ, ਪਿ੍ੰਸੀਪਲ ਰਜੇਸ਼ ਗੁਪਤਾ, ਐਡਵੋਕੇਟ ਵਿਜੇ ਬਸੀ, ਮਾਸਟਰ ਗੁਰਮੀਤ ਲਾਲ, ਦਲਵਿੰਦਰ ਸਿੰਘ ਬੋਦਲ, ਤਰਸੇਮ ਸਿੰਘ ਖਾਲਸਾ, ਕੁੰਦਨ ਲਾਲ, ਐੱਚ.ਓ.ਡੀ. ਰਜੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸ਼ਖਸ਼ੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਪਿੰਡ ਚੋਮੋਂ 'ਚ ਬਲਾਕ ਕਾਂਗਰਸ ਮਲੌਦ ਦੀ ਮੀਟਿੰਗ ਅਗਲੀ ਖ਼ਬਰ ਡੇਰਾ ਸੰਤਪੁਰੀ 'ਚ ਹੋਲੇ ਮਹੱਲੇ ਨੂੰ ਸਮਰਪਿਤ ਰਾਤਰੀ ਦੇ ਸਮਾਗਮ ਕਰਵਾਏ <br/>
Ad Position 24