ਮਲੌਦ, 10 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਕਿਸਾਨ ਸੈੱਲ ਦੇ ਚੇਅਰਮੈਨ ਜਤਿੰਦਰ ਸਿੰਘ ਚੋਮੋਂ ਦੇ ਗ੍ਰਹਿ ਵਿਖੇ ਅਹੁਦੇਦਾਰਾਂ ਅਤੇ ਮੰਡਲ ਪ੍ਰਧਾਨਾਂ ਦੀ ਮੀਟਿੰਗ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸ਼ਿਰਕਤ ਕੀਤੀ | ਪ੍ਰਧਾਨ ਗੁਰਮੇਲ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਆਪ ਦੇ ਹੀ ਚੁਣੇ ਹੋਏ ਸਰਪੰਚ ਦਿਨ ਦਿਹਾੜੇ ਗੈਗਸਟਰਾਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ, ਜਦੋਂ ਆਪ ਸਰਕਾਰ ਆਪਣੇ ਚੁਣੇ ਹੋਏ ਸਰਪੰਚਾਂ ਨੂੰ ਨਹੀਂ ਬਚਾ ਸਕਦੀ ਫਿਰ ਪੰਜਾਬ ਦੇ ਲੋਕਾਂ ਦੀ ਰਾਖੀ ਕੀ ਕਰ ਸਕਦੀ ਹੈ | ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰ ਇਨ੍ਹਾਂ ਨੇ ਜੋ ਵਾਅਦਾ ਸਰਕਾਰ ਬਣਦੀ ਸਾਰ ਬੀਬੀਆਂ ਨੂੰ ਇੱਕ ਹਜਾਰ ਰੁਪਏ ਦੇਣ ਦਾ ਕੀਤਾ ਸੀ, ਉਸ ਦੇ ਹਿਸਾਬ ਬੀਬੀਆਂ ਦਾ 48 ਹਜ਼ਾਰ ਰੁਪਏ ਬਣਦੇ ਹਨ ਪਰ ਹੁਣ ਵਿਧਾਨ ਸਭਾ ਚੋਣਾਂ ਨੇੜੇ ਵੇਖ ਕੇ ਚੋਣ ਸਟੰਟ ਖੇਡਿਆ ਜਾ ਰਿਹਾ ਹੈ | ਲੱਖਾ ਪਾਇਲ ਨੇ ਭਾਜਪਾ ਉੱਪਰ ਵਰਦਿਆਂ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ, ਕਿਸਾਨ ਵਰਗ ਦੀ ਜੋ ਦੁਰਦਸ਼ਾ ਕਾਲੇ ਕਾਨੂੰਨ ਲਿਆ ਕੇ ਕੀਤੀ, ਪੰਜਾਬ ਦੇ ਲੋਕ ਉਸਨੂੰ ਕਦੇ ਵੀ ਭੁਲਾ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਮਲੌਦ ਦੇ ਸਮੁੱਚੇ ਅਹੁਦੇਦਾਰ ਅਤੇ ਮੰਡਲ ਪ੍ਰਧਾਨ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ | ਇਸ ਮੌਕੇ ਮੀਤ ਪ੍ਰਧਾਨ ਬਲਵੰਤ ਰਾਮ ਪੱਪੂ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਹੋਰਨਾਂ ਤੋ ਇਲਾਵਾ ਬਲਾਕ ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਗੁਰਪ੍ਰੀਤ ਸਿੰਘ ਚੋਪੜਾ ਮੀਡੀਆ ਕੁਆਰਡੀਨੇਟਰ, ਚੇਅਰਮੈਨ ਜਤਿੰਦਰ ਸਿੰਘ ਚੋਮੋਂ, ਪਰਮਜੀਤ ਸਿੰਘ ਕਾਲਾ ਝੱਮਟ, ਬਲਵਿੰਦਰ ਸਿੰਘ ਸ਼ੀਹਾਂ ਦੌਦ, ਰਾਜਵਿੰਦਰ ਸਿੰਘ ਸੋਹੀਆਂ, ਸਾਬਕਾ ਸਰਪੰਚ ਗੁਰਪ੍ਰੀਤ ਕੌਰ ਚੋਮੋਂ, ਜਸਵੀਰ ਸਿੰਘ ਸੀਹਾਂ ਦੌਦ, ਆੜ੍ਹਤੀ ਮਨਜੀਤ ਸਿੰਘ ਗੁਪਤਾ, ਨਿਰਭੈ ਸਿੰਘ ਗਿੱਲ ਬੇਰਕਲਾਂ, ਮੋਹਣ ਸਿੰਘ ਬੇਰਕਲਾਂ, ਮੇਘ ਸਿੰਘ ਬੇਰਕਲਾਂ, ਪ੍ਰਧਾਨ ਲਾਭ ਸਿੰਘ ਬੇਰਕਲਾਂ, ਮਲਕੀਤ ਸਿੰਘ ਮਾਡਲ ਟਾਊਨ, ਜਸਪਾਲ ਸਿੰਘ ਚੋਮੋਂ, ਮਨਜੀਤ ਸਿੰਘ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾਂ, ਉਪ-ਚੇਅਰਮੈਨ ਸੋਨੀ ਕੂਹਲੀ ਕਲਾਂ, ਸ਼ੋਸਲ ਮੀਡੀਆ ਇੰਚਾਰਜ ਭਗਤ ਸਿੰਘ ਮਿੰਟੂ ਸਿਹੌੜਾ, ਛਿੰਦਾ ਸਿੰਘ ਚੋਮੋਂ, ਕਮਿੱਕਰ ਸਿੰਘ ਜੁਗੇੜਾ, ਜਸਵੀਰ ਸਿੰਘ ਗੋਸਲਾਂ, ਮੁਕੰਦ ਸਿੰਘ, ਚਮਕੌਰ ਸਿੰਘ ਲਸਾੜਾ ਵੀ ਹਾਜ਼ਰ ਸਨ |