20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੁੱਡਲੈਂਡ ਅਰਲੀ ਲਰਨਿੰਗ ਸੈਂਟਰ 'ਚ ਗ੍ਰੈਜੂਏਸ਼ਨ ਡੇ ਮਨਾਇਆ

Ad Position 21
No active advertisement
ਅਜੀਤ ਡੈਸਕ 12-03-2026
ਹੁਸ਼ਿਆਰਪੁਰ, 11 ਮਾਰਚ (ਬਲਜਿੰਦਰਪਾਲ ਸਿੰਘ)-ਵੱੁਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ 'ਚ ਨੰਨ੍ਹੇ ਅਰਲੀ ਲਰਨਰਾਂ ਦਾ ਗ੍ਰੈਜੂਏਸ਼ਨ ਡੇ ਮਨਾਇਆ ਗਿਆ | ਪ੍ਰੀ-ਨਰਸਰੀ ਦੇ ਬੱਚਿਆਂ ਨੇ ਗ੍ਰੈਜੂਏਸ਼ਨ ਗਾਊਨ ਅਤੇ ਹੁੱਡ ਪਹਿਨ ਕੇ ਮੰਚ 'ਤੇ ਬੜੀ ਸ਼ਾਨ ਨਾਲ ਡਿਪਲੋਮਾ ਪ੍ਰਾਪਤ ਕੀਤੇ | ਸਮਾਗਮ ਦੌਰਾਨ ਬੱਚਿਆਂ ਨੇ ਆਪਣੇ ਦੋਸਤਾਂ ਅਤੇ ਅਧਿਆਪਕਾਂ ਨਾਲ ਡਾਂਸ ਪਾਰਟੀ ਅਤੇ ਸਕੂਲ ਵਲੋਂ ਕਰਵਾਏ ਗਏ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ | ਇਹ ਸਮਾਗਮ ਬੱਚਿਆਂ ਲਈ ਇਕ ਯਾਦਗਾਰ ਪਲ ਬਣਿਆ, ਜਿਸ ਨੇ ਉਨ੍ਹਾਂ ਨੂੰ ਅੱਗੇ ਦੀ ਫਾਰਮਲ ਸਿੱਖਿਆ ਵੱਲ ਵਿਸ਼ਵਾਸ ਨਾਲ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਸਾਰੇ ਨੰਨ੍ਹੇ ਗ੍ਰੈਜੂਏਟਸ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਦੇਸ਼ ਵਿਚ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਜਸਵੰਤ ਸਿੰਘ ਚੌਟਾਲਾ ਨੂੰ ਨੰਬਰਦਾਰ ਯੂਨੀਅਨ ਪੰਜਾਬ ਦਾ ਉਪ ਪ੍ਰਧਾਨ ਬਣਾਉਣ 'ਤੇ ਸਨਮਾਨ
Ad Position 24