ਘੋਗਰਾ, 11 ਮਾਰਚ (ਆਰ.ਐਸ. ਸਲਾਰੀਆ)- 66 ਕੇ.ਵੀ ਸਬ ਸਟੇਸ਼ਨ ਘੋਗਰਾ ਤੋਂ ਚੱਲਦੇ 11 ਕੇ.ਵੀ ਫੀਡਰ ਪੰਡੋਰੀ ਦੀ ਜ਼ਰੂਰੀ ਮੁਰੰਮਤ ਕਰਕੇ, ਫੀਡਰ ਪੰਡੋਰੀ ਦੇ ਅਧੀਨ ਆਉਂਦੇ ਪਿੰਡ ਪੰਡੋਰੀ, ਖੁਤੀਆਂ, ਜਮਾਲਪੁਰ, ਲਮੀਨ, ਉੱਚੀ ਬੱਸੀ, ਫਤਹਿਗੜ੍ਹ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 12/3/2026 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ | ਇਹ ਜਾਣਕਾਰੀ ਇੰਜ.ਪਰਮਜੀਤ ਉਪ ਮੰਡਲ ਘੋਗਰਾ ਵੱਲੋਂ ਦਿੱਤੀ ਗਈ |