ਤਲਵਾੜਾ, 11 ਮਾਰਚ (ਮਹਿਤਾ)- ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੇ ਪਿਤਾ ਸ. ਜਗਮੋਹਣ ਸਿੰਘ ਬੱਬੂ ਘੁੰਮਣ ਨੇ ਤਲਵਾੜਾ ਕੰਢੀ ਕਨਾਲ ਨਹਿਰ ਦੇ ਕਿਨਾਰੇ ਰੇਲਿੰਗ ਅਤੇ ਸੜਕ ਦੇ ਕੰਮ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾ ਨਾਲ ਕੀਤਾ | ਇਸ ਤੋਂ ਬਾਅਦ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬੱਬੂ ਘੁੰਮਣ ਨੇ ਕਿਹਾ ਕਿ 13 ਕਰੋੜ ਦੀ ਲਾਗਤ ਨਾਲ ਬਣੇਗੀ ਸੜਕ ਤੇ ਰੇਲਿੰਗ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਇਲਾਕਾ ਨਿਵਾਸੀਆਂ ਦੀ ਅਹਿਮ ਮੰਗ ਪੂਰੀ ਹੋਣ ਜਾ ਰਹੀ ਹੈ | ਇਹ ਕੰਮ ਸਤੀਸ਼ ਅਗਰਵਾਲ ਐਡ. ਕੰਪਨੀ ਮੁਕੇਰੀਆਂ ਵਲੋਂ ਕੀਤਾ ਜਾਵੇਗਾ | ਸ. ਘੁੰਮਣ ਨੇ ਕਿਹਾ ਕਿ ਵਿਧਾਇਕ ਘੁੰਮਣ ਨੇ ਇਹ ਆਵਾਜ਼ ਵਿਧਾਨ ਸਭਾ 'ਚ ਉਠਾਈ ਸੀ | ਉਨ੍ਹਾਂ ਕਿਹਾ ਕਿ ਵਿਧਾਇਕ ਘੁੰਮਣ ਨੇ ਹਮੇਸ਼ਾ ਲੋਕਾਂ ਦੇ ਹਿਤਾਂ ਦੀ ਗੱਲ ਕੀਤੀ | ਇਸ ਮੌਕੇ ਐਸ. ਡੀ. ਓ ਇੰਜ. ਦਵਿੰਦਰ ਕੁਮਾਰ ਸ਼ਰਮਾ, ਸੰਮਤੀ ਮੈਂਬਰ ਬੋਬੀ ਕੌਸ਼ਲ, ਪ੍ਰੇਮ ਫ਼ੌਜੀ, ਰਾਮੇਸ਼ਵਰ ਮਹੰਤ, ਸਰਪੰਚ ਰਕੱੜੀ, ਜੇਪੂ ਭਾਖਨ, ਅਸ਼ਵਨੀ ਕੁਮਾਰ, ਅਜੈ ਕੁਮਾਰ, ਅਰੁਣ ਕਸ਼ਯਪ ਕਾਕਾ, ਸੁਮੇਸ਼ ਕਾਲੂ, ਡੀ. ਸੀ. ਭਾਰਦਵਾਜ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਪ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |