ਮਾਹਿਲਪੁਰ, 11 ਮਾਰਚ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੀ ਵਿਦਿਆਰਥਣ ਜੋਆ ਪੁੱਤਰੀ ਕਾਬਲ ਹੁਸਨ ਮਾਤਾ ਨਸੀਮਾ ਬਾਨੋ ਦੀ ਭਾਰਤ ਰਾਸ਼ਟਰ ਦੀ ਅੰਡਰ-17 ਫੁੱਟਬਾਲ ਟੀਮ ਲਈ ਚੋਣ ਹੋਣ 'ਤੇ ਸਕੂਲ ਲਈ ਜਿੱਥੇ ਮਾਣ ਦੀ ਗੱਲ ਹੈ ਉੱਥੇ ਇਲਾਕੇ 'ਚ ਖ਼ੁਸ਼ੀ 'ਚ ਲਹਿਰ ਛਾ ਗਈ | ਇਸ ਸਬੰਧੀ ਪਿ੍ੰ. ਸ਼ਿਬੂ ਮੈਥਿਊ ਕੇ ਨੇ ਦੱਸਿਆ ਕਿ ਜੋਆ ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਹਾਲ ਹੀ ਵਿਚ ਜੂਨੀਅਰ ਐੱਨ. ਅੱੈਫ. ਸੀ. ਵਿਚ ਹਿੱਸਾ ਲਿਆ ਸੀ ਤੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਨੰੂ ਬੈਂਗਲੁਰੂ ਵਿਖੇ ਭਾਰਤ ਟੀਮ ਦੇ ਤਿਆਰੀ ਕੈਂਪ ਲਈ ਚੁਣਿਆ ਗਿਆ ਹੈ ਫਿਰ ਉਸ ਨੂੰ ਅੰਤ ਵਿਚ ਭਾਰਤੀ ਰਾਸ਼ਟਰੀ ਅੰਡਰ-17 ਫੁੱਟਬਾਲ ਟੀਮ ਲਈ ਚੁਣਿਆ ਗਿਆ ਹੈ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਸਮੇਤ ਐਜੂਕੇਸ਼ਨਲ ਕੌਂਸਲ ਦੇ ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ. ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਗੁਰਪ੍ਰੀਤ ਸਿੰਘ ਬੈਂਸ ਸੀਨੀਅਰ ਵਾਈਸ ਪ੍ਰਧਾਨ, ਵਰਿੰਦਰ ਕੁਮਾਰ ਸ਼ਰਮਾ ਆਦਿ ਨੇ ਸਾਂਝੇ ਤੌਰ 'ਤੇ ਹਰਮੀਨ ਕੌਰ ਵਧਾਈ ਦਿੰਦੇ ਹੋਏ ਉਸ ਦੇ ਹੋਰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |