ਹੁਸ਼ਿਆਰਪੁਰ, 11 ਮਾਰਚ (ਨਰਿੰਦਰ ਸਿੰਘ ਬੱਡਲਾ)-ਇੰਜ: ਚਰਨਜੀਤ ਸਿੰਘ ਵਧੀਕ ਉਪ ਮੰਡਲ ਅਫ਼ਸਰ ਪਾਵਰਕਾਮ ਸ/ਡ ਮਰਨਾਈਆਂ ਖ਼ੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਬੱਡਲਾ ਦੇ ਮੇਨ 66 ਕੇ.ਵੀ. ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ 12 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ, ਜਿਸ ਕਾਰਨ ਇਸ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰ ਬੱਡਲਾ ਸ਼ਹਿਰੀ (ਘਰੇਲੂ), ਹੁੱਕੜਾਂ (ਏ.ਪੀ.), ਸਲੇਮਪੁਰ (ਏ.ਪੀ.) ਦੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਘਰਾਂ ਤੇ ਖੇਤੀਬਾੜੀ ਟਿਊਬਵੈੱਲਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ |