20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 12-03-2026
ਹੁਸ਼ਿਆਰਪੁਰ, 11 ਮਾਰਚ (ਹਰਪ੍ਰੀਤ ਕੌਰ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਵਲੋਂ ਸਿਹਤ ਵਿਭਾਗ ਦੇ ਜ਼ਿਲ੍ਹੇ ਦੇ ਕਲੈਰੀਕਲ ਕਾਮਿਆ ਦੀ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ | ਇਸ ਮੌਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਹੁਸਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਨੀਰੁਧ ਮੋਦਗਿੱਲ ਤੇ ਪ੍ਰੈਸ ਸਕੱਤਰ ਗੁਰਵਿੰਦਰ ਸਾਨੇ ਨੇ ਦੱਸਿਆ ਕਿ ਨਵਦੀਪ ਸਿੰਘ ਜੋ ਪਹਿਲਾਂ ਵੀ ਸਿਹਤ ਵਿਭਾਗ ਦੇ ਪ੍ਰਧਾਨ ਸਨ, ਉਨ੍ਹਾਂ ਦੀ ਸੇਵਾ ਮੁਕਤੀ ਹੋਣ ਕਰਕੇ ਸਿਹਤ ਵਿਭਾਗ ਵੱਲੋ ਨਵੀ ਟੀਮ ਦੀ ਚੋਣ ਕਰਕੇ ਧਰਮਿੰਦਰ ਨੂੰ ਪ੍ਰਧਾਨ, ਸੰਜੀਵ ਕੁਮਾਰ ਨੂੰ ਜਨਰਲ ਸਕੱਤਰ, ਸੰਦੀਪ ਕੁਮਾਰ ਨੂੰ ਸਹਾਇਕ ਸਕੱਤਰ, ਦਵਿੰਦਰ ਭੱਟੀ ਨੂੰ ਸੀਨੀਅਰ ਮੀਤ ਪ੍ਰਧਾਨ, ਸਤਪਾਲ ਨੂੰ ਪ੍ਰੈਸ ਸਕੱਤਰ, ਪਰਮਜੀਤ ਕੌਰ ਨੂੰ ਕੈਸ਼ੀਅਰ, ਕੇਵਲ ਕਿ੍ਸ਼ਨ ਨੂੰ ਮੁੱਖ ਸਲਾਹਕਾਰ, ਸਿਵਰਤਨ, ਰਵਿੰਦਰਜੀਤ ਸਿੰਘ ਨੂੰ ਵਿੱਤ ਸਕੱਤਰ, ਰੁਪਿੰਦਰ ਜੀਤ ਕੌਰ, ਆਸ਼ਾ ਰਾਣੀ, ਰਿਧੂ ਬਾਲਾ, ਪਲਵਿੰਦਰ ਕੌਰ, ਰਾਣੀ ਮਨਪ੍ਰੀਤ ਕੌਰ, ਬਬਨ, ਮਨਦੀਪ ਪਾਲ ਨੂੰ ਕਾਰਜਕਾਰੀ ਮੈਂਬਰ ਲਗਾਇਆ ਗਿਆ |
ਨਵਨਿਯੁਕਤ ਸਿਹਤ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਨੇ ਦੱਸਿਆ ਜੋ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਵਲੋਂ ਜੋ ਵੀ ਕਾਲ ਆਏਗੀ, ਉਸ ਨੂੰ ਸਿਹਤ ਵਿਭਾਗ ਵਿੱਚ ਇਨਬਿਨ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾ ਨਾਲ ਚੋਣਾ ਵਿੱਚ ਕਈ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਹਰ ਵਾਅਦੇ ਤੋਂ ਮੁੱਕਰ ਰਹੀ ਹੈ | ਉਨ੍ਹਾਂ ਪੰਜਾਬ ਦੇ ਮੁਲਾਜ਼ਮਾ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਆਉਣ ਵਾਲਾ ਸਮਾਂ ਹੋਰ ਵੀ ਚੋਣਤੀਆ ਭਰਿਆ ਹੈ | ਇਸ ਕਰਕੇ ਮੁਲਾਜ਼ਮ ਇਕ ਪਲੇਟ ਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ ਲੂਣ ਤੇਲ ਲੋਕ ਆਪ ਖ਼ਰੀਦ ਲੈਣਗੇ- ਕਰੀਮਪੁਰੀ ਅਗਲੀ ਖ਼ਬਰ ਹੈਰੋਇਨ ਤੇ 55 ਹਜ਼ਾਰ ਦੀ ਡਰੱਗ ਮਨੀ ਸਮੇਤ 4 ਕਾਬੂ
Ad Position 24