ਕੋਟਫ਼ਤੂਹੀ, 12 ਮਾਰਚ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਬਰਸੀ ਮੌਕੇ 40ਵੇਂ ਗੱਭਰੂਆਂ ਦੇ ਕੁਸ਼ਤੀ ਮੁਕਾਬਲੇ ਤੇ 28ਵੇਂ ਮੁਟਿਆਰਾਂ ਦੇ ਦੋ ਦਿਨਾਂ ਦੋਹਰੇ ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਦਾ ਮਹਾਂ ਕੰੁਭ ਸ਼ੁਰੂ ਹੋਇਆ | ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ 200 ਦੇ ਕਰੀਬ ਪਹਿਲਵਾਨ ਭਾਗ ਲੈਣ ਲਈ ਪਹੁੰਚੇ | ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦਾ ਉਦਘਾਟਨ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਕੁਸ਼ਤੀ ਕੋਚ ਪੀ. ਆਰ. ਸੋਧੀ, ਅਵਤਾਰ ਸਿੰਘ ਗਿੱਲ, ਭੁਪਿੰਦਰ ਸਿੰਘ ਲੁਧਿਆਣਾ, ਪਹਿਲਵਾਨ ਹਰਵਿੰਦਰ ਸਿੰਘ ਯੂ. ਐੱਸ. ਏ., ਪਿ੍ੰਸੀਪਲ ਬਲਵੀਰ ਸਿੰਘ ਚੇਲਾ, ਸੰਦੀਪ ਸੈਂਡੀ, ਰਛਪਾਲ ਕਲੇਰ, ਗੋਲਡੀ ਰਾਣਾ, ਤਜਿੰਦਰ ਸਿੰਘ ਵਿਕੀ , ਨਿਰਮਲ ਕੁਮਾਰ, ਗੁਰਮੁਖ ਸਿੰਘ ਲੇਹਲ ਆਦਿ ਹਾਜ਼ਰ ਸਨ | ਅੱਜ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਗੱਭਰੂਆਂ ਦੇ +90 ਕਿੱਲੋ ਭਾਰ ਵਰਗ ਦੇ ਟਾਈਟਲ ਭਾਰਤ ਕੇਸਰੀ ਗੋਲਡ ਕੱਪ ਲਈ ਜੋਸ਼ ਦਿੱਲੀ ਨੇ ਅਰਸ਼ ਕੁਮਾਰ ਖੰਨਾ ਨੂੰ , ਅਰਸ਼ਦੀਪ ਊਨਾ ਨੇ ਕਰਮਵੀਰ ਪਟਿਆਲਾ ਨੂੰ , ਸ਼ੁਭਮ ਰਾਏਵਾਲ ਨੇ ਹਰਸਿਤ ਰਾਣਾ ਭਗਤਾ ਭਾਈ ਨੂੰ ਅਜੈਪਾਲ ਖੰਨਾ ਨੇ ਮਨਧੀਰ ਯੂ. ਕੇ. ਨੂੰ , ਜੱਸਾ ਫਗਵਾੜਾ ਨੇ ਕਰਮਵੀਰ ਤਰਨਤਾਰਨ ਨੂੰ , ਮਨਜੀਤ ਪਟਿਆਲਾ ਨੇ ਨਵਰਾਜ ਫ਼ਰੀਦਕੋਟ ਨੂੰ , ਦਪਿੰਦਰ ਹੁਸ਼ਿਆਰਪੁਰ ਨੇ ਲਖਵੀਰ ਤਰਨਤਾਰਨ ਨੂੰ ਵਰਿੰਦਰ ਬਾਹੜੋਵਾਲ ਨੇ ਨੀਰਜ ਦਿੱਲੀ ਨੂੰ , ਰਿਤਿਕ ਮਲਿਕਪੁਰ ਨੇ ਅਲੀ ਪਟਿਆਲਾ ਨੂੰ ਹਰਾਇਆ | ਆਫ਼ਤਾਬੇ ਹਿੰਦ 75 ਕਿੱਲੋ ਭਾਰ ਵਰਗ ਦੇ ਟਾਈਟਲ ਲਈ ਵਿਕਰਾਂਤ ਪਟਿਆਲਾ ਨੇ ਕਾਸ਼ੂ ਹੁਸ਼ਿਆਰਪੁਰ ਨੂੰ , ਅਮਿਤ ਨੇਵੀ ਨੇ ਸੋਮਵੀਰ ਬੀ. ਐੱਸ. ਆਫ਼. ਨੂੰ , ਵਿਕਾਸ ਹਰਿਆਣਾ ਨੇ ਅਤੁੱਲ ਨੂੰ , ਹਰਮਨ ਮੁਕਤਸਰ ਨੇ ਜੋਗਿੰਦਰ ਤਰਨਤਾਰਨ ਨੂੰ , ਸਾਗਰ ਜਲੰਧਰ ਨੇ ਦੇਵ ਦਈਆ ਪਟਿਆਲਾ ਨੂੰ , ਰਫ਼ੀ ਮੇਹਲੀ ਨੇ ਮਨੀਸ਼ ਰਾਏਪੁਰ ਡੱਬਾ ਨੂੰ , ਅੰਕਿਤ ਮਰਿਚਪੁਰ ਨੇ ਰਾਹੁਲ ਰੋਪੜ ਨੂੰ , ਭਾਗਲ ਯਾਦਵ ਨੇ ਗੁਰਪਿੰਦਰ ਬਾਹੋਵਾਲ ਨੂੰ ਹਰਾਇਆ | ਸ਼ੇਰੇ ਹਿੰਦ 90 ਕਿੱਲੋ ਭਾਰ ਵਰਗ ਦੇ ਟਾਈਟਲ ਲਈ ਵਿਕਾਸ ਮਿਰਚਪੁਰ ਨੇ ਮੌਸਮ ਜ਼ੀਰਕਪੁਰ ਨੂੰ , ਹਿਮਾਂਸ਼ੂ ਸੋਨੀਪਤ ਨੇ ਸਿਮਾਰਤ ਮਿਰਚਪੁਰ ਨੂੰ ਦਿਨੇਸ਼ ਬੀ. ਐੱਸ. ਐਫ ਨੇ ਸਿਵਤੇਜ ਜ਼ੀਰਕਪੁਰ ਨੂੰ , ਪਰਮਵੀਰ ਬੀ. ਐੱਸ. ਐਫ ਨੇ ਸੁਮਿਤ ਪਟਿਆਲਾ ਨੂੰ , ਕਮਲਜੀਤ ਰੇਲਵੇ ਪੁਲਿਸ ਨੇ ਅਜੈ ਸੇਠੀ ਹੁਸ਼ਿਆਰਪੁਰ ਨੂੰ , ਸਲਮਾਨ ਮਾਹਿਲ ਗਹਿਲਾ ਨੇ ਮਹਿਕਦੀਪ ਰੋਪੜ ਨੂੰ , ਪਿੰ੍ਰਸ ਖੰਨਾ ਨੇ, ਗਗਨਦੀਪ ਰੋਪੜ ਨੂੰ ਹਰਾਇਆ | ਇਸ ਤੋਂ ਇਲਾਵਾ ਭਾਰਤ ਕੁਮਾਰ, ਭਾਰਤ ਕੁਮਾਰੀ, ਸਿਤਾਰੇ ਹਿੰਦ, ਪੰਜਾਬ ਕੁਮਾਰ ਅੰਡਰ-17, ਪੰਜਾਬ ਕੁਮਾਰੀ ਅੰਡਰ-17 ਲੜਕੀਆਂ ਆਦਿ ਦੇ ਟਾਈਟਲਾਂ ਲਈ ਪਹਿਲੇ ਤੇ ਦੂਸਰੇ ਰਾੳਾੂਡ ਦੀਆ ਕੁਸ਼ਤੀਆਂ ਵੀ ਹੋਈਆ | ਇਨ੍ਹਾਂ ਦੋਹਰੇ ਅੰਤਰਰਾਸ਼ਟਰੀ ਭਾਰਤ ਕੇਸਰੀ ਕੁਸ਼ਤੀ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ 13 ਮਾਰਚ ਨੂੰ ਹੋਣਗੇ | ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਜੀਤ ਸਿੰਘ ਲੇਹਲ ਯੂ. ਕੇ., ਬੁੱਧ ਸਿੰਘ ਧੁਲੇਤਾ, ਮਾਸਟਰ ਜੀਵਨ ਕੁਮਾਰ ਫਗਵਾੜਾ, ਰਾਜ ਕੁਮਾਰ ਫਗਵਾੜਾ, ਪਿਸੌਰਾ ਸਿੰਘ ਅੰਮਿ੍ਤਸਰ, ਬੀ. ਐੱਸ. ਬਾਗਲਾ, ਕੋਚ ਅਮਰੀਕ ਸਿੰਘ ਫਗਵਾੜਾ, ਸੁਭਾਸ਼ ਮਲਿਕ, ਰਵਿੰਦਰ ਨਾਥ, ਜਗਵੀਰ ਦਈਆ, ਜਤਨ ਸ਼ੁਕਲਾ, ਦੀਪਕ ਕੋਟਫਤੂਹੀ, ਹਰਪ੍ਰੀਤ ਸਿੰਘ ਮਰਵਾਹਾ, ਪਰਮਜੀਤ ਸਿੰਘ ਰੱਕੜ, ਕੋਚ ਸਾਜਨ ਆਦਿ ਹਾਜ਼ਰ ਸਨ |