29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਾਜਪਾ ਆਗੂ ਜਾਜਾ ਦੀ ਅਗਵਾਈ ਹੇਠ ਟਾਂਡਾ ਹਲਕੇ ਦੇ ਵਰਕਰਾਂ ਦੀਆਂ ਰੈਲੀ ਸੰਬੰਧੀ ਡਿਊਟੀਆਂ ਲਗਾਈਆਂ

Ad Position 21
No active advertisement
ਅਜੀਤ ਡੈਸਕ 13-03-2026
ਟਾਂਡਾ ਉੜਮੁੜ, 12 ਮਾਰਚ (ਦੀਪਕ ਬਹਿਲ)-ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ?ਅਮਿਤ ਸ਼ਾਹ 14 ਮਾਰਚ ਦੀ ਮੋਗਾ ਰੈਲੀ ਵਿਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ | ਇਸ ਵਿਸ਼ਾਲ ਰੈਲੀ ਚ ਸ਼ਾਮਿਲ ਹੋਣ ਵਾਲੇ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਨ ਲਈ ਅੱਜ ਭਾਜਪਾ ਪੰਜਾਬ ਐਗਜ਼ੈਕਟਿਵ ਮੈਂਬਰ ਸੁਰਿੰਦਰ ਜਾਜਾ ਦੀ ਅਗਵਾਈ ਵਿਚ ਟਾਂਡਾ ਵਿਖੇ ਮੀਟਿੰਗ ਕੀਤੀ ਗਈ | ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਜਾਜਾ ਅਤੇ ਅਜ਼ੇ ਕੌਸ਼ਲ ਸੇਠੂ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿਚ ਭਾਜਪਾ ਦੀ ਲਹਿਰ ਹੈ ਅਤੇ ਜ਼ਿਆਦਾਤਰ ਸਟੇਟਾਂ ਵਿਚ ਡਬਲ ਇੰਜਨ ਦੀ ਸਰਕਾਰਾਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਦੀਆਂ ਲੀਹਾਂ ਤੇ ਵਿਕਾਸ ਕਾਰਜਾਂ ਨੂੰ ਚੜ੍ਹਦੀ ਕਲਾ ਵਿਚ ਵੇਖਣ ਲਈ ਸਾਲ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਡਬਲ ਇੰਜਨ ਦੀ ਸਰਕਾਰ ਬਣਾਉਣ ਦਾ ਪੱਕਾ ਮਨ ਬਣਾਈ ਬੈਠੀ ਹੈ | ਸੁਰਿੰਦਰ ਜਾਜਾ ਨੇ ਕਿਹਾ ਕਿ 14 ਮਾਰਚ ਨੂੰ ਟਾਂਡਾ ਤੋਂ ਬੱਸਾਂ ਅਤੇ ਕਾਰਾਂ ਰਾਹੀਂ ਸੈਂਕੜੇ ਭਾਜਪਾ ਵਰਕਰ ਮੋਗਾ ਰੈਲੀ ਵਿਚ ਸ਼ਾਮਿਲ ਹੋਣ ਲਈ ਟਾਂਡਾ ਤੋਂ ਰਵਾਨਾ ਹੋਣਗੇ | ਉਨ੍ਹਾਂ ਕਿਹਾ ਕਿ ਇਸ ਮੋਗਾ ਰੈਲੀ 'ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਅਤੇ ਭਾਜਪਾ ਵਰਕਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਸਬੰਧੀ ਭਾਜਪਾ ਵਲੰਟੀਅਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਮੌਕੇ ਬੌਬੀ ਰਾਜਪੁਰ, ਵੀਨੂੰ ਪੰਡਿਤ, ਸੁਰਜੀਤ ਰਾਜਾ, ਵਿਨੇ ਵਰਮਾ, ਸੁਨੀਲ ਜਾਜਾ, ਸਨੀ ਮੱਟੂ, ਜਸਬੀਰ ਛੋਟੂ, ਅਸ਼ਵਨੀ ਜੈਨ, ਅਜੇ ਮੱਟੂ ਜਤਿੰਦਰ ਸ਼ਰਮਾ, ਬਲਵੀਰ ਸੋਢੀ, ਅਵੇਕ ਨੰਗਲ ਖੁੰਗਾ, ਪਵਨ ਕੰਧਾਲਾ ਸ਼ੇਖਾਂ, ਅਮਨਦੀਪ, ਅਮਰੀਕ ਮੀਕਾ, ਸ਼ਿਵਾ ਨਿਖਿਲ, ਗਗਨਦੀਪ, ਰਾਜਕੁਮਾਰ, ਅਸ਼ੋਕ ਬੰਟੀ, ਸ਼ੈਰੀ ਸਹੋਤਾ, ਅਜੇ ਕੁਮਾਰ ਜਾਜਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਊਧਮ ਸਿੰਘ ਦੀ ਬਰਸੀ ਮੌਕੇ ਸਮਾਗਮ 15 ਨੂੰ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਕਨਵੋਕੇਸ਼ਨ ਤੇ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24