29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੁਸਾਇਟੀ ਨੇ ਬੱਚੀ ਦੀ ਅੱਖ ਦੀ ਪੁਤਲੀ ਬਦਲੀ ਕਰਵਾਈ

Ad Position 21
No active advertisement
ਅਜੀਤ ਡੈਸਕ 13-03-2026
ਗੜ੍ਹਸ਼ੰਕਰ, 12 ਮਾਰਚ (ਧਾਲੀਵਾਲ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਵੱਡਾ ਉਪਰਾਲਾ ਕਰਦਿਆਂ ਇਕ 4 ਸਾਲਾ ਬੱਚੀ ਦੀ ਅੱਖ ਦੀ ਪੁਤਲੀ ਬਦਲੀ ਕਰਵਾ ਕੇ ਭਲਾਈ ਦਾ ਕਾਰਜ ਕੀਤਾ ਗਿਆ ਹੈ | ਸੁਸਾਇਟੀ ਦੇ ਚੇਅਰਮੈਨ ਜੇ. ਬੀ. ਬਹਿਲ ਦੀ ਪ੍ਰਧਾਨਗੀ ਹੇਠ ਗੜ੍ਹਸ਼ੰਕਰ ਵਿਖੇ ਕਰਵਾਏ ਸਮਾਗਮ ਦੌਰਾਨ 4 ਸਾਲ ਦੀ ਬੱਚੀ ਸਫਰਾ ਦੀ ਅੱਖ ਦੀ ਪੁਤਲੀ ਬਦਲਣ ਤੋਂ ਬਾਅਦ ਉਸਦੀ ਅੱਖ ਤੋਂ ਪੱਟੀ ਡਾ. ਵਿਜੈ ਪਾਲ ਜਗਪਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਰਜਿੰਦਰ ਕੌਰ ਜਗਪਾਲ ਇੰਗਲੈਂਡ ਨਿਵਾਸੀ ਵਲੋਂ ਖੋਲ੍ਹੀ ਗਈ | ਇਸ ਮੌਕੇ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਅਸ਼ਵਨੀ ਦੱਤਾ ਰਿਟਾਇਰਡ ਓ.ਈ.ਓ., ਜੇ.ਬੀ. ਬਹਿਲ ਚੇਅਰਮੈਨ, ਬਲਵਿੰਦਰ ਕੁਮਾਰੀ, ਪ੍ਰੋਫੈਸਰ ਦਲਜੀਤ ਸਿੰਘ, ਮਦਨ ਲਾਲ ਮਹਾਜਨ, ਕ੍ਰਿਸ਼ਨ ਗੋਪਾਲ, ਡਾ.ਯ ਲਖਵਿੰਦਰ ਕੁਮਾਰ ਯੂਨਿਟ ਪ੍ਰਧਾਨ, ਹਰੀ ਕ੍ਰਿਸ਼ਨ, ਉਂਕਾਰ ਸਿੰਘ ਚਾਹਲਪੁਰੀ, ਰਾਜਨ ਮੱਲ੍ਹਣ, ਡਾ. ਦੀਪਕ ਅੱਖਾਂ ਦੇ ਮਾਹਿਰ, ਹਰਪ੍ਰੀਤ ਸਿੰਘ ਬੈਂਸ ਸਮਾਜ ਸੇਵੀ, ਹੈਪੀ ਸਾਧੋਵਾਲ, ਸ਼ਿੰਦਾ ਗੋਲੀਆਂ ਹਾਜ਼ਰ ਹੋਏ | ਉਨ੍ਹਾਂ ਦੱਸਿਆ ਕਿ ਇਹ ਮਾਪਿਆਂ ਦੀ ਇਕਲੌਤੀ ਬੱਚੀ ਹੈ ਜੋ ਬਚਪਨ ਤੋਂ ਹੀ ਅੱਖਾਂ ਦੀ ਖਰਾਬ ਪੁਤਲੀ ਤੋਂ ਪੀੜਤ ਸੀ, ਪੀ.ਜੀ.ਆਈ. ਤੇ ਹੋਰ ਹਸਪਤਾਲਾਂ ਵਿਚ ਉਨ੍ਹਾਂ ਦਾ ਪ੍ਰਬੰਧ ਨਾ ਹੋਣ ਤੋਂ ਬਾਅਦ ਰੋਟਰੀ ਆਈ ਬੈਂਕ ਵਲੋਂ ਬੱਚੀ ਦਾ ਆਪ੍ਰੇਸ਼ਨ ਅਰੋੜਾ ਆਈ ਹਸਪਤਾਲ ਜਲੰਧਰ ਤੋਂ ਆਪਣੇ ਖਰਚੇ 'ਤੇ ਕਰਵਾ ਕੇ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਮਹਿਲਾ ਦਿਵਸ ਮਨਾਇਆ
Ad Position 24