ਹੁਸ਼ਿਆਰਪੁਰ, 12 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ ਯੂਨੀਅਨ ਦੀ ਮੀਟਿੰਗ ਕੁਲਦੀਪ ਸਿੰਘ ਅਜੜਾਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਬਖਸ਼ ਸਿੰਘ ਮਨਕੋਟੀਆ, ਕੁਲਦੀਪ ਸਿੰਘ ਅਜੜਾਮ, ਹਰਜਿੰਦਰ ਸਿੰਘ ਗਿਲ, ਬਲਵਿੰਦਰ ਸਿੰਘ ਗੜ੍ਹਸ਼ੰਕਰੀ, ਅਵਤਾਰ ਸਿੰਘ ਝਿੰਗੜ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ ਵਿਚ ਮੁਲਾਜ਼ਮਾਂ ਲਈ ਕੋਈ ਰਾਹਤ ਦੇਣ. ਡੀ ਏ. ਦੇ ਰਹਿੰਦੇ ਬਕਾਏ ਨੂੰ ਇਕੋ ਕਿਸ਼ਤ 'ਚ ਤੁਰੰਤ ਨਾ ਦੇਣ ਅਤੇ ਮੁਲਾਜ਼ਮਾਂ ਤੇ ਕੀਤੇ ਅੱਤਿਆਚਾਰ ਦੀ ਵੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਸਮੂਹ ਜਥੇਬੰਦੀਆ ਨੂੰ ਇਕਜੁੱਟ ਹੋ ਕਿ ਸਰਕਾਰ ਵਿਰੁੱਧ ਹੰਬਲਾ ਮਾਰਨਾ ਚਾਹੀਦਾ ਹੈ ਰਿਟਾਇਰਡ ਇੰਪਲਾਈਜ ਦੇ ਮੈਡੀਕਲ ਬਿੱਲ ਕਾਫ਼ੀ ਸਮੇ ਤੋ ਪੈਂਡਿੰਗ ਪਏ ਹਨ, ਉਹ ਤੁਰੰਤ ਕਲੀਅਰ ਕੀਤੇ ਜਾਣ | ਇਸ ਮੌਕੇ ਕੁਲਦੀਪ ਸਿੰਘ ਅਜੜਾਮ, ਗੁਰਬਖਸ਼ ਸਿੰਘ ਮਨਕੋਟੀਆ, ਮੱਖਣ ਸਿੰਘ ਥਿਆੜਾ, ਭਗਵਾਨ ਦਾਸ, ਅਵਤਾਰ ਸਿੰਘ ਸ਼ੇਰਪੁਰੀ, ਅਵਤਾਰ ਸਿੰਘ ਝਿੰਗੜ, ਕਮਲਜੀਤ ਕੈਸ਼ੀਅਰ, ਹਰਜਿੰਦਰ ਸਿੰਘ ਗਿੱਲ, ਖੁਸ਼ਵੰਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਇੰਸ ਜਗਜੀਤ ਸਿੰਘ, ਮਹਿੰਦਰ ਕੁਮਾਰ, ਚਰਨਜੀਤ ਸਿੰਘ, ਸਰਵਣ ਸਿੰਘ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |