ਰਾਮਗੜ੍ਹ ਸੀਕਰੀ, 12 ਮਾਰਚ (ਕਟੋਚ)-ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬਲਾਕ ਤਲਵਾੜਾ ਦੇ ਨੀਮ ਪਹਾੜੀ ਪਿੰਡਾਂ ਦੀ ਖੇਤੀਬਾੜੀ ਲਈ ਸਿੰਜਾਈ ਸਹੂਲਤਾਂ ਦਾ ਮਸਲਾ ਬਾਖ਼ੂਬੀ ਉਠਾ ਕੇ ਇੱਕ ਕਰਮਯੋਗੀ ਵਿਧਾਇਕ ਹੋਣ ਦਾ ਪੁਖ਼ਤਾ ਸਬੂਤ ਦਿੱਤਾ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਇਸ ਬਲਾਕ ਦੇ ਨੀਮ ਪਹਾੜੀ ਪਿੰਡਾਂ ਕੋਠੀ, ਹੀਰ ਬਹਿ, ਬਹਿ ਰੰਗਾ, ਬਹਿ ਚੂਹੜ, ਭੰਬੋਤਾੜ, ਭਵਨੌਰ, ਅੰਦਬਾੜ ਪੱਤੀ, ਬਿ੍ੰਗਲੀ, ਸੰਧਾਣੀ, ਬੇਡਿੰਗ, ਡੁਗਰਾਲ, ਲੱਬਰ, ਬਹਿ ਲੱਖਣ ਆਦਿ ਦੇ ਪਿੰਡਾਂ ਦੀ ਬਰਾਨੀ ਜ਼ਮੀਨ ਲਈ ਸਿੰਜਾਈ ਸਹੂਲਤਾਂ ਦਾ ਮਸਲਾ ਬਾਖ਼ੂਬੀ ਉਠਾਉਂਦਿਆਂ ਉਕਤ ਪਿੰਡਾਂ ਵਿਚ ਟਿਊਬਵੈੱਲ ਲਗਾਉਣ ਦੀ ਮੰਗ ਕੀਤੀ | ਇੱਥੇ ਇਹ ਦੱਸਣਯੋਗ ਹੈ ਕਿ ਉਕਤ ਪਿੰਡਾਂ ਦੀ ਖੇਤੀ ਸਿਰਫ਼ ਮੀਂਹ ਦੇ ਪਾਣੀ 'ਤੇ