ਕੋਟਫ਼ਤੂਹੀ, 12 ਮਾਰਚ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਖੈਰੜ-ਅੱਛਰਵਾਲ ਦੇ ਆਲ ਸਟਾਰ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਮਹਾਨ ਫੁੱਟਬਾਲ ਖਿਡਾਰੀਆਂ ਮਨਜੀਤ ਸਿੰਘ ਗਿੱਲ ਇੰਡੀਅਨ ਕੈਪਟਨ, ਨੈਸ਼ਨਲ ਸਟਾਰ ਕੁਲਤਾਰ ਸਿੰਘ ਤਾਰੀ, ਨੈਸ਼ਨਲ ਸਟਾਰ ਸੁਰਜੀਤ ਸਿੰਘ ਗਿੱਲ, ਨੈਸ਼ਨਲ ਸਟਾਰ ਦਵਿੰਦਰ ਸਿੰਘ ਘੋਗਾ, ਨੈਸ਼ਨਲ ਸਟਾਰ ਓਾਕਾਰ ਸਿੰਘ, ਨੈਸ਼ਨਲ ਸਟਾਰ ਕੇਵਲ ਸਿੰਘ ਮਾਲੀ, ਸਟਾਰ ਖਿਡਾਰੀ ਜਗੀਰ ਸਿੰਘ ਗਿੱਲ, ਸਟਾਰ ਖਿਡਾਰੀ ਕਿਸ਼ਨ ਸਿੰਘ ਗਿੱਲ, ਫੁੱਟਬਾਲ ਕੋਚ ਸ਼ਿਵਰਾਜ ਸਿੰਘ ਗਿੱਲ ਦੀ ਯਾਦ ਵਿਚ ਪੇਡੂ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਫਾਈਨਲ ਮੈਚ ਨੰਗਲ ਕਲਾਂ ਤੇ ਪਿੰਡ ਪਾਲਦੀ ਦੀ ਟੀਮ ਵਿਚਕਾਰ ਹੋਇਆ, ਜਿਸ ਵਿਚ ਨੰਗਲ ਕਲਾਂ ਦੀ ਟੀਮ ਨੇ ਪਾਲਦੀ ਦੀ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ | ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਮੁੱਖ ਮਹਿਮਾਨ ਵਜੋਂ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਕੀਤੀ, ਇਸ ਮੌਕੇ ਉਨ੍ਹਾਂ ਨਾਲ ਹਰਭਜਨ ਸਿੰਘ ਗਿੱਲ ਯੂ. ਐੱਸ. ਏ ਫੀਫਾ ਕੋਚ, ਅਰਜਨਾ ਅਵਾਰਡੀ ਗੁਰਦੇਵ ਸਿੰਘ ਗਿੱਲ, ਪਵਨ ਕੁਮਾਰ ਖੈਰੜ, ਮੈਡਮ ਹਰਜਿੰਦਰ ਕੌਰ ਖੈਰੜ, ਡਾ. ਵਿਪਨ ਪਚਨੰਗਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਮਨਦੀਪ ਕੌਰ ਨਾਗਰਾ, ਲਾਲੀ ਨਾਗਰਾ, ਰਵਿੰਦਰ ਸਿੰਘ ਧਾਮੀ, ਮੈਡਮ ਜਸਵਿੰਦਰ ਕੌਰ, ਗੁਰਬਚਨ ਸਿੰਘ ਗਿੱਲ, ਮਦਨ ਲਾਲ ਮੱਦੋਂ, ਕੋਚ ਬੰਧਨਾ ਸਿੰਘ, ਕਸ਼ਮੀਰ ਸਿੰਘ ਗਿੱਲ, ਤਲਵਿੰਦਰ ਸਿੰਘ ਹੀਰ, ਚੈਂਚਲ ਸਿੰਘ ਹੀਰ, ਰਾਜਵਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਬੈਂਸ, ਮਨਜੀਤ ਕੌਰ ਸੰਮਤੀ ਮੈਂਬਰ, ਹੈਪੀ ਡਾਂਡੀਆਂ ਸੰਮਤੀ ਮੈਂਬਰ, ਕਿ੍ਪਾਲ ਸਿੰਘ ਪਾਲੀ ਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ |