29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਫਿਜ਼ੀਓਥਰੈਪੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 13-03-2026
ਗੜ੍ਹਦੀਵਾਲਾ, 12 ਮਾਰਚ (ਚੱਗਰ)-ਮਾਨਵਤਾ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਐੱਨ. ਆਰ. ਆਈ. ਵੀਰਾਂ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਦੂਸਰਾ ਵਿਸ਼ੇਸ਼ ਫਿਜੀਓਥੈਰਿਪੀ ਕੈਂਪ ਲਗਵਾਇਆ ਗਿਆ, ਜਿਸ ਦੌਰਾਨ 150 ਦੇ ਕਰੀਬ ਸਰਵਾਈਕਲ, ਮਾਸਪੇਸ਼ੀਆਂ ਤੇ ਜੋੜਾ ਦੇ ਦਰਦਾਂ ਨਾਲ ਜੂਝ ਰਹੇ ਮਰੀਜ਼ਾਂ ਨੇ ਲਾਭ ਉਠਾਇਆ | ਇਸ ਸਬੰਧੀ ਮਾਨਵਤਾ ਵੈੱਲਫੇਅਰ ਸੁਸਾਇਟੀ ਦੇ ਡਾਇਰੈਕਟਰ ਕਮਲ ਸੇਠ ਆਸਟ੍ਰਰੇਲੀਆ, ਚੇਅਰਮੈਨ ਰੁਪਿੰਦਰ ਸਿੰਘ, ਪੈ੍ਰਜ਼ੀਡੈਂਟ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਡਾ: ਪੰਕਜ ਆਦੀਆ, ਡਾਕਟਰ ਪਰਮਜੀਤ ਸਿੰਘ, ਡਾ: ਲਵਲੀ ਜਨਮੀਤ, ਡਾ: ਗੌਰਵ, ਡਾ: ਸ਼ਰੇਆ, ਡਾ. ਪੁਨਰ ਸਿੰਘ ਆਦਿ ਦੀ ਟੀਮ ਵਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ | ਕੈਂਪ ਦੌਰਾਨ ਡੀ. ਏ. ਵੀ. ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਦੀਪਕ ਜੈਨ ਤੇ ਸਤਪਾਲ ਸਿੰਘ ਬਾਜਵਾ ਥਾਣਾ ਮੁਖੀ ਗੜ੍ਹਦੀਵਾਲਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਦਿਆਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਦਿਨੇਸ਼ ਕੁਮਾਰ, ਪਿ੍ੰਸੀਪਲ ਸੁਨੀਲ ਦੱਤ ਬੰਕਾ, ਅਨਿਲ ਗੁਪਤਾ, ਜਤਿੰਦਰ ਸ਼ਰਮਾ, ਪ੍ਰਦੀਪ ਰੇਹਾਨ, ਨਰੇਸ਼ ਸੇਠ, ਮਾਸਟਰ ਮਨੋਜ, ਜੇ.ਕੇ. ਸ਼ਰਮਾ, ਜੇ. ਕੇ. ਅਰੋੜਾ, ਪ੍ਰਵਾਸੀ ਭਾਰਤੀ ਬਲਰਾਜ ਸਿੰਘ ਮੇਜਰ, ਸਿਮਰਜੀਤ ਸਿੰਘ ਅਟਵਾਲ, ਥਾਣਾ ਮੁਖੀ ਸਤਪਾਲ ਸਿੰਘ ਬਾਜਵਾ, ਏ. ਐੱਸ.ਆਈ. ਬਲਵੀਰ ਸਿੰਘ, ਅਨਿਲ ਕੁਮਾਰ ਗੁਪਤਾ, ਨਰੇਸ਼ ਸੇਠ, ਸੰਦੀਪ, ਅਮਨਦੀਪ, ਸ਼ਿਵ ਸ਼ੰਕਰ ਆਦਿ ਸਮੇਤ ਸਮੂਹ ਸੁਸਾਇਟੀ ਮੈਂਬਰ ਤੇ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਕੇ. ਐੱਮ. ਐੱਸ. ਕਾਲਜ ਵਿਖੇ ਕਿ੍ਕਟ ਤੇ ਖੋ-ਖੋ ਦੇ ਮੁਕਾਬਲੇ ਕਰਵਾਏ
Ad Position 24