28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕਾਂਗਰਸ ਹੀ ਪੰਜਾਬ 'ਚ ਅਮਨ-ਕਾਨੂੰਨ ਤੇ ਖ਼ੁਸ਼ਹਾਲੀ ਕਾਇਮ ਕਰਨ ਦੇ ਸਮਰੱਥ- ਸਰਬਜੋਤ ਸਾਬੀ, ਤਰਸੇਮ ਮਿਨਹਾਸ

Ad Position 21
No active advertisement
ਅਜੀਤ ਡੈਸਕ 03-04-2026
ਭੰਗਾਲਾ, 2 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਕਾਂਗਰਸ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਇਲਾਕੇ ਦੇ ਉੱਘੇ ਅਤੇ ਸਰਗਰਮ ਲੋਕ ਆਗੂ ਠਾਕੁਰ ਅਨਿਲ ਕੁਮਾਰ ਦੀ ਅਗਵਾਈ ਹੇਠ ਪਿੰਡ ਮਾਨਸਰ ਦੇ ਵੱਖ-ਵੱਖ ਵਾਰਡਾਂ ਤੋਂ ਆਏ ਸੱਜਣ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ | ਇਨ੍ਹਾਂ ਵਿਚ ਵਾਰਡ ਨੰਬਰ-1 ਤੋਂ ਛੋਟੂ ਰਾਮ, ਵਾਰਡ ਨੰਬਰ 2 ਤੋਂ ਦਰਸ਼ਨ, ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 4 ਤੋਂ ਰਜਨੀ, ਵਾਰਡ ਨੰਬਰ 5 ਤੋਂ ਕੀਰਤੀ, ਵਾਰਡ ਨੰਬਰ 7 ਤੋਂ ਸੁਰੇਸ਼ ਕੁਮਾਰ, ਵਾਰਡ ਨੰਬਰ 8 ਤੋਂ ਨਿਰਪਾਲ ਸਿੰਘ ਅਤੇ ਵਾਰਡ ਨੰਬਰ 9 ਤੋਂ ਚਰਨਜੀਤ ਸਿੰਘ ਆਦਿ ਸ਼ਾਮਲ ਹਨ | ਇਨ੍ਹਾਂ ਸਮੂਹ ਨਵੇਂ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਲੋਕ ਹੁਣ ਇਹ ਗੱਲ ਸਮਝ ਚੁੱਕੇ ਹਨ ਕਿ ਕਾਂਗਰਸ ਤੋਂ ਬਿਨਾਂ ਕੋਈ ਹੋਰ ਪਾਰਟੀ ਪੰਜਾਬ ਵਿਚ ਅਮਨ-ਕਾਨੂੰਨ, ਸ਼ਾਂਤੀ ਅਤੇ ਖ਼ੁਸ਼ਹਾਲੀ ਕਾਇਮ ਕਰਨ ਦੇ ਯੋਗ ਨਹੀਂ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕਰਕੇ ਨਿਰਾਸ਼ ਹੋਏ ਹਨ ਤੇ ਹੁਣ ਹਰ ਪਿੰਡ ਤੇ ਹਰ ਗਲੀ ਵਿਚ ਲੋਕ ਕਾਂਗਰਸ ਦੇ ਹੱਕ ਵਿਚ ਖੜ੍ਹੇ ਹੋ ਰਹੇ ਹਨ | ਉਨ੍ਹਾਂ ਹੋਰ ਕਿਹਾ ਕਿ ਹਲਕੇ ਵਿਚ ਰੁਕੇ ਹੋਏ ਵਿਕਾਸ, ਸਰਕਾਰੀ ਸ਼ਹਿ 'ਤੇ ਹੋ ਰਹੀ ਕੁਦਰਤੀ ਸਾਧਨਾਂ ਦੀ ਲੁੱਟ, ਬੇਇਨਸਾਫ਼ੀ ਤੇ ਭਿ੍ਸ਼ਟਾਚਾਰ ਖ਼ਿਲਾਫ਼ ਸਭ ਨੂੰ ਇਕੱਠੇ ਹੋ ਕੇ ਲੋਕ ਹੱਕਾਂ ਲਈ ਕਾਂਗਰਸ ਦੇ ਝੰਡੇ ਹੇਠ ਇੱਕਜੁੱਟ ਹੋਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਸੱਤਾ ਵਿਚ ਆਉਣ 'ਤੇ ਪਾਰਟੀ ਇਲਾਕੇ ਦੇ ਕੋਨੇ-ਕੋਨੇ ਦਾ ਵਿਕਾਸ ਕਰੇਗੀ ਤਾਂ ਜੋ ਹਰ ਮੈਂਬਰ ਕਾਂਗਰਸ ਨਾਲ ਜੁੜ ਕੇ ਮਾਣ ਮਹਿਸੂਸ ਕਰੇ | ਇਸ ਮੌਕੇ ਕਾਂਗਰਸੀ ਆਗੂ ਅਨਿਲ ਠਾਕੁਰ, ਟਕਸਾਲੀ ਆਗੂ ਤਰਸੇਮ ਮਿਨਹਾਸ, ਅਸ਼ਵਨੀ ਕੁਮਾਰ, ਬੇਅੰਤ ਸਿੰਘ ਮਹਿਮੂਦਪੁਰ (ਮੈਂਬਰ ਜ਼ਿਲ੍ਹਾ ਪਰਿਸ਼ਦ), ਕਿਸ਼ਨਪਾਲ ਸਿੰਘ ਬਿੱਟੂ, ਤਜਿੰਦਰ ਪਾਲ ਸਿੰਘ ਬੱਬਲ (ਸਰਪੰਚ), ਠਾਕੁਰ ਰਣਬੀਰ ਸਿੰਘ (ਪੰਡੋਰੀ ਭਗਤ), ਗੁਰਦੇਵ ਸਿੰਘ (ਜਹਾਨਪੁਰ) ਤੇ ਰਸ਼ਪਾਲ ਸਿੰਘ ਰੰਗਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਹੀ ਪੰਜਾਬ 'ਚ ਅਮਨ-ਕਾਨੂੰਨ ਤੇ ਖ਼ੁਸ਼ਹਾਲੀ ਕਾਇਮ ਕਰਨ ਦੇ ਸਮਰੱਥ- ਸਰਬਜੋਤ ਸਾਬੀ, ਤਰਸੇਮ ਮਿਨਹਾਸ ਅਗਲੀ ਖ਼ਬਰ ਕੈਂਬਰਿਜ ਸਕੂਲ ਵਲੋਂ ਨਵੇਂ ਅਕੈਡਮਿਕ ਸੈਸ਼ਨ ਉਤਸ਼ਾਹ ਨਾਲ ਸਵਾਗਤ
Ad Position 24