ਬੁੱਲ੍ਹੋਵਾਲ, 2 ਅਪ੍ਰੈਲ (ਲੁਗਾਣਾ)-ਸੈਣੀ ਬਾਰ ਐਜੂਕੇਸ਼ਨਲ ਮੈਨੇਜਮੈਂਟ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ ਵਿਚ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਕਮੇਟੀ ਖਡਿਆਲਾ ਸੈਣੀਆਂ ਵਲੋਂ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਨੂੰ ਸਹਾਇਤਾ ਵਜੋਂ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਹ ਰਾਸ਼ੀ ਜਥੇਦਾਰ ਰਣਧੀਰ ਸਿੰਘ ਵਲੋਂ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਰਜੀਤ ਸਿੰਘ ਸੈਣੀ, ਸਕੱਤਰ ਗੁਰਪ੍ਰੀਤ ਸਿੰਘ ਫ਼ੱਤੋਵਾਲ, ਕੈਸ਼ੀਅਰ ਹਰਮਿੰਦਰਜੀਤ ਸਿੰਘ ਅਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੂੰ ਸੌਂਪੀ ਗਈ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਜਥੇ.ਰਣਧੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਘਵੀਰ ਸਿੰਘ ਖਡਿਆਲਾ, ਲਵਪ੍ਰੀਤ ਸਿੰਘ ਖਡਿਆਲਾ, ਪ੍ਰਬੰਧਕ ਕਮੇਟੀ ਮੈਂਬਰ ਕਮਲਜੀਤ ਸਿੰਘ ਭੂਪਾ, ਹਰਵਰਿੰਦਰ ਸਿੰਘ, ਪ੍ਰੋ. ਯਸ਼ਪਾਲ ਸਿੰਘ, ਪ੍ਰੋ. ਅਮਨਦੀਪ ਕੌਰ ਆਦਿ ਹਾਜ਼ਰ ਸਨ |