28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰਦੇਵ ਸਿੰਘ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ

Ad Position 21
No active advertisement
ਅਜੀਤ ਡੈਸਕ 03-04-2026
ਤਲਵਾੜਾ, 2 ਅਪ੍ਰੈਲ (ਮਹਿਤਾ)-ਸਵਰਗੀ ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਦੇ ਕਰਮਚਾਰੀ ਗੁਰਦੇਵ ਸਿੰਘ ਆਪਣੀਆਂ ਲਗਪਗ (28) ਵਰਿ੍ਹਆਂ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸੰਸਥਾ ਦੇ ਪਿ੍ੰਸੀਪਲ ਪਰਮਿੰਦਰਪਾਲ ਸਿੰਘ ਐਮਾਂ ਮਾਂਗਟ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਮਾਗਮ ਵਿਚ ਗੁਰਦੇਵ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ | ਸੰਸਥਾ ਦੇ ਪਹੁੰਚਣ 'ਤੇ ਗੁਰਦੇਵ ਸਿੰਘ ਦਾ ਪਿ੍ੰਸੀਪਲ ਪਰਮਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਪਰਮਿੰਦਰ ਪਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਗੁਰਦੇਵ ਸਿੰਘ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਟਰੇਨਿੰਗ ਅਫ਼ਸਰ ਸੁਸ਼ੀਲ ਕੁਮਾਰ, ਟਰੇਨਿੰਗ ਅਫਸਰ ਨਿਰਮਲ ਸਿੰਘ ਬਧਨ, ਟਰੇਨਿੰਗ ਅਫਸਰ ਹਰਵਿੰਦਰ ਸਿੰਘ ਹੈਪੀ, ਪ੍ਰਧਾਨ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ, ਸਿਕੰਦਰ ਗਿੱਲ ਸੀਨੀਅਰ ਇੰਸਟਰਕਟਰ, ਇੰਜੀਨੀਅਰ ਰਾਮਪਾਲ ਚੰਦੂ, ਸਕੱਤਰ ਕਮਲਜੀਤ, ਅਵਤਾਰ ਸਿੰਘ, ਮਨੋਜ ਕਸ਼ਯਪ, ਠਾਕੁਰ ਦਿਨੇਸ਼ ਸਿੰਘ, ਦਿਆਲ, ਬਲਜੀਤ ਸਿੰਘ ਬੱਲੀ, ਸੰਦੀਪ ਪਰੀਕਾ, ਦੀਪਕ ਮਨਹਾਸ, ਮਹਿੰਦਰ ਬਡਿਆਲ, ਅਜੇ ਠਾਕਰ, ਨਿਰਮਲ ਗੇਰਾ ਤੇ ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ | ਮੰਚ ਦਾ ਸੰਚਾਲਨ ਟਰੇਨਿੰਗ ਅਫਸਰ ਨਿਰਮਲ ਸਿੰਘ ਬਧਨ ਨੇ ਬਾਖੂਬੀ ਨਿਭਾਇਆ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਦੇ ਐਂਟਰੀ ਟੈਕਸ ਖਿਲਾਫ਼ ਟੈਰੇਸ ਬੈਰੀਅਰ 'ਤੇ ਧਰਨਾ ਲਗਾ ਕੇ ਆਵਾਜਾਈ ਕੀਤੀ ਠੱਪ ਅਗਲੀ ਖ਼ਬਰ ਸਰਕਾਰ ਦੀ ਨਲਾਇਕੀ ਕਾਰਨ ਸਾਢੇ ਚਾਰ ਸਾਲ ਤੋਂ ਬੰਦ ਪਿਆ ਹੈ ਸਿਵਲ ਹਸਪਤਾਲ ਗੜ੍ਹਸ਼ੰਕਰ ਦਾ ਬਲੱਡ ਬੈਂਕ- ਗੋਲਡੀ
Ad Position 24