28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 03-04-2026
ਗੜ੍ਹਦੀਵਾਲਾ, 2 ਅਪ੍ਰੈਲ (ਚੱਗਰ)-ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਯਤਨਾਂ ਸਦਕਾ ਇਲਾਕੇ ਦੇ ਧਾਰਮਿਕ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪੰਥ ਦੀ ਨਾਮਵਰ ਧਾਰਮਿਕ ਸ਼ਖ਼ਸੀਅਤ ਸੰਤ ਸੇਵਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਕਲੀਨਿਕ ਦਾ ਉਦਘਾਟਨ ਕੀਤਾ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ, ਭਾਈ ਸੁਖਬੀਰ ਸਿੰਘ ਚੋਹਕਾ, ਜਗਤਾਰ ਸਿੰਘ ਮਾਛੀਆਂ, ਪਰਮਜੀਤ ਸਿੰਘ ਬੈਂਸ, ਭਾਈ ਜਿਵਾਲਾ ਸਿੰਘ, ਮਹੰਤ ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਮਿੰਟੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨਦੀਪ ਢਿੱਲੋਂ, ਸਰਪੰਚ ਦਵਿੰਦਰ ਕੌਰ, ਦਿਲਬਾਗ ਸਿੰਘ ਬੈਰਮਪੁਰ, ਦਿਸ਼ਾਂਤ ਬਿਹਲ, ਸ਼ੈਂਕੀ ਕਲਿਆਣ ਗੜ੍ਹਦੀਵਾਲਾ, ਮਲਕੀਤ ਸਿੰਘ ਧਰਮਕੋਟ, ਦਰਸ਼ਨ ਸਿੰਘ ਧਰਮਕੋਟ, ਬਲਦੇਵ ਰਾਜ ਐੱਸ. ਡੀ. ਓ., ਮਨਜਿੰਦਰ ਝੰਬੋਵਾਲ ਮੈਂਬਰ ਬਲਾਕ ਸੰਮਤੀ, ਮਨੋਹਰ ਲਾਲ ਝੰਬੋਵਾਲ, ਪ੍ਰਦੀਪ ਸਿੰਘ ਤਲਵੰਡੀ ਜੱਟਾਂ ਮੈਂਬਰ ਬਲਾਕ ਸੰਮਤੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਨਵੇਂ ਸੈਸ਼ਨ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਦਾ ਕੀਤਾ ਸਵਾਗਤ ਅਗਲੀ ਖ਼ਬਰ ਦਸੂਹਾ ਵਿਖੇ ਵੀਰ ਹਨੂਮਾਨ ਦੇ ਜਨਮ ਉਤਸਵ 'ਤੇ ਸ਼ੋਭਾ ਯਾਤਰਾ
Ad Position 24