ਦਸੂਹਾ, 2 ਅਪ੍ਰੈਲ (ਭੁੱਲਰ)-ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਸ੍ਰੀ ਰਾਮ ਲੀਲ੍ਹਾ ਕਮੇਟੀ ਅਤੇ ਦਸੂਹਾ ਸ਼ਹਿਰ ਦੀਆਂ ਹੋਰ ਧਾਰਮਿਕ ਸੰਸਥਾਵਾਂ ਵਲੋਂ ਵੀਰ ਹਨੂਮਾਨ ਦੇ ਜਨਮ ਉਤਸਵ 'ਤੇ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਵੱਖ-ਵੱਖ ਸਥਾਨਾਂ ਰਾਹੀਂ ਹੁੰਦੀ ਹੋਈ ਲਾਇਬਰੇਰੀ ਚੌਂਕ ਦਸੂਹਾ ਵਿਖੇ ਪਹੁੰਚੀ ਜਿੱਥੇ ਦੁਕਾਨਦਾਰ ਯੂਨੀਅਨ ਵਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਗੱਗੀ ਪ੍ਰਧਾਨ ਵਪਾਰ ਮੰਡਲ ਦਸੂਹਾ, ਸਮਾਜ ਸੇਵਕ ਕੁੰਦਨ ਲਾਲ, ਤਰਲੋਕ ਸਿੰਘ ਸਾਹੀ, ਸੁਸ਼ੀਲ ਕੁਮਾਰ ਪਿੰਕੀ, ਰਵਿੰਦਰ ਸਿੰਘ, ਰਿੰਪੀ ਰਲਣ, ਰਾਣਾ ਰਘੁਨਾਥ ਸਿੰਘ ਨੇ ਵੀਰ ਹਨੂਮਾਨ ਦੇ ਜਨਮ ਉਤਸਵ ਦੀ ਵਧਾਈ ਦਿੱਤੀ | ਇਸ ਮੌਕੇ ਰਮਨ ਕੁਮਾਰ, ਓਮ ਪ੍ਰਕਾਸ਼, ਡਾਕਟਰ ਹਰੀਸ਼ ਪਾਲ, ਅਰਵਿੰਦ ਕੁਮਾਰ, ਵਿਜੇ ਸ਼ੈਲੀ, ਡਾਕਟਰ ਬਿਕਰਮ, ਪੰਕਜ ਕੁਮਾਰ, ਮੈਡਮ ਪਾਲ, ਹਰਭਜਨ ਸਿੰਘ, ਪਾਲ ਸਿੰਘ, ਬਾਬੂ ਅਰੁਣ ਕੁਮਾਰ, ਬਾਲ ਕਿ੍ਸ਼ਨ, ਪੰਕਜ ਕੁਮਾਰ ਰੱਤੀ, ਪਵਨ ਕੁਮਾਰ ਟਿੰਕੂ, ਸਵਾਮੀ ਸ਼ਬਦ ਪਰੇਮਾਨੰਦ, ਅਸ਼ੋਕ ਕੁਮਾਰ, ਰਜਨੀ ਕੌਸ਼ਲ, ਸੰਜੀਵ ਸ਼ਰਮਾ, ਬਨਿਤਾ ਕੌਸ਼ਲ, ਮੀਨੂ ਨਈਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜ ਸੇਵਕ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ |