28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੀ. ਏ. ਵੀ. ਕਾਲਜੀਏਟ ਸਕੂਲ ਵਿਖੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-04-2026
ਦਸੂਹਾ, 2 ਅਪ੍ਰੈਲ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜੀਏਟ ਸਕੂਲ ਦਸੂਹਾ ਦੇ ਨਵੇਂ ਅਕਾਦਮਿਕ ਸੈਸ਼ਨ ਦਾ ਆਰੰਭ ਪਵਿੱਤਰ ਹਵਨ ਯੱਗ ਨਾਲ ਕੀਤਾ ਗਿਆ | ਇਸ ਹਵਨ ਯੱਗ ਵਿਚ ਲੋਕਲ ਮੈਨੇਜਿੰਗ ਕਮੇਟੀ ਮੈਂਬਰ ਸਵਤੰਤਰ ਚੋਪੜਾ ਤੇ ਮਾਸਟਰ ਰਮੇਸ਼ ਵਲੋਂ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਗਈ | ਪਿ੍ੰਸੀਪਲ ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕੇ ਹਰ ਸਾਲ ਨਵੇਂ ਸੈਸ਼ਨ ਦਾ ਆਗਾਜ਼ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਵੇ ਪਵਿੱਤਰ ਹਵਨ ਯੱਗ ਕਰਕੇ ਕੀਤਾ ਜਾਂਦਾ ਹੈ | ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਨਵੇਂ ਸੈਸ਼ਨ ਵਾਸਤੇ ਗਿਆਰ੍ਹਵੀਂ ਕਲਾਸ ਵਿਚ ਦਾਖ਼ਲੇ (ਮੈਡੀਕਲ, ਨਾਨ ਮੈਡੀਕਲ,ਕਾਮਰਸ, ਆਰਟਸ) ਸ਼ੁਰੂ ਹਨ ਅਤੇ ਬੋਰਡ ਦੇ ਇਮਤਿਹਾਨਾਂ ਵਿਚ 95 ਪ੍ਰਤੀਸ਼ਤ ਨੰਬਰ ਤੋਂ ਵੱਧ ਨੰਬਰ ਹਾਸਲ ਕਰਨ ਵਾਲਿਆਂ ਨੂੰ ਫ਼ੀਸ ਵਿਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ | ਵਿਦਿਆਰਥੀਆਂ ਨੂੰ ਵਿੱਦਿਆ ਦਾਨ ਤੇ ਲੁਕਾਈ ਦੀ ਸੁੱਖ ਸ਼ਾਂਤੀ ਦੀ ਅਰਦਾਸ ਹਿਤ ਕਰਵਾਏ ਜਾਂਦੇ ਇਸ ਪਵਿੱਤਰ ਹਵਨ ਯੱਗ ਵਿਚ ਕਾਲਜ ਦਾ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਸਟਾਫ਼ ਸੈਕਟਰੀ ਡਾਕਟਰ ਅਮਿੱਤ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ, ਸਟਾਫ਼ ਅਤੇ ਬੱਚਿਆਂ ਦਾ ਰਸਮੀ ਧੰਨਵਾਦ ਕੀਤਾ | ਸਟੇਜ ਸੰਚਾਲਨ ਦਾ ਕਾਰਜ ਪ੍ਰੋਫੈਸਰ ਜਗਦੀਪ ਸਿੰਘ ਨੇ ਨਿਭਾਇਆ | ਇਸ ਪਵਿੱਤਰ ਹਵਨ ਯੱਗ ਦਾ ਆਯੋਜਨ ਇੰਚਾਰਜ 'ਮੋਰਲ ਇੰਸਟੱ੍ਰਕਸ਼ਨ' ਮੈਡਮ ਖ਼ੁਸ਼ਬੂ ਸਲਾਰੀਆ ਵਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦਸੂਹਾ ਵਿਖੇ ਵੀਰ ਹਨੂਮਾਨ ਦੇ ਜਨਮ ਉਤਸਵ 'ਤੇ ਸ਼ੋਭਾ ਯਾਤਰਾ ਅਗਲੀ ਖ਼ਬਰ ਡਾ. ਵਿਨੈ ਕੁਮਾਰ ਨੇ ਮੱਖ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24