14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ- ਸੁਖਬੀਰ

Ad Position 21
No active advertisement
ਅਜੀਤ ਡੈਸਕ 04-04-2026
ਚੱਬੇਵਾਲ, 3 ਅਪ੍ਰੈਲ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ (ਬ) 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਵੀ ਅਕਾਲੀਆਂ ਨੇ ਪੰਜਾਬੀਆਂ ਦੇ ਹੱਕਾਂ ਲਈ ਬਹੁਤ ਸ਼ਹਾਦਤਾਂ ਦਿੱਤੀਆਂ ਹਨ ਅਤੇ ਅੱਜ ਵੀ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਸਮਝਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚਲਾਈ ਜਾ ਰਹੀ ਮੁਹਿੰਮ ਪੰਜਾਬ ਬਚਾਓ ਰੈਲੀ ਤਹਿਤ ਸੰਧੂ ਫਾਰਮ ਚੱਬੇਵਾਲ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿੰਨਾ ਵੀ ਪੰਜਾਬ ਵਿਚ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਹੋਇਆ ਹੈ | ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਉਹ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ 'ਆਪ' ਜਾ ਕੇ ਮਿਲਦੇ ਸਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਦਿੱਲੀ ਦੇ ਹੁਕਮਰਾਨਾਂ ਤੋਂ ਹਰੇਕ ਕੰਮ ਲਈ ਇਜਾਜ਼ਤ ਲੈਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਹੋਵੇ, ਭਾਜਪਾ ਹੋਵੇ ਜਾਂ ਝਾੜੂ ਵਾਲੇ ਹੋਣ ਸਾਰਿਆਂ ਨੂੰ ਕੋਈ ਵੀ ਫ਼ੈਸਲਾ ਲੈਣਾ ਹੋਵੇ ਦਿੱਲੀ ਵੱਲ ਮੂੰਹ ਕਰਨਾ ਪੈਂਦਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਅਤੇ ਉਹ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਖ਼ੁਦ ਫ਼ੈਸਲੇ ਲੈਂਦੀ ਹੈ | ਉਨ੍ਹਾਂ ਕਿਹਾ ਕਿ 8 ਮਹੀਨੇ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਗਰੈਜੂਏਸ਼ਨ ਤੱਕ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਸਵੈ-ਰੋਜਗਾਰ ਦੇ ਧੰਦਿਆਂ ਵਿਚ 75 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ, ਨਾਲ ਹੀ ਕੰਢੀ ਖੇਤਰ ਨੂੰ ਸਰਕਾਰ ਵਲੋਂ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ ਤੇ ਸੂਬੇ ਦੀ ਨੁਹਾਰ ਬਦਲੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਹੀ ਗੈਂਗਸਟਰਾਂ ਦਾ ਸਾਥ ਦੇਵੇ ਉਸ ਸੂਬੇ ਦਾ ਕੀ ਬਣੇਗਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬੇਅਦਬੀ ਹੋ ਰਹੀ ਅਤੇ ਕਦੀ ਚੰਡੀਗੜ੍ਹ, ਕਦੀ ਅੰਮਿ੍ਤਸਰ ਵਿਖੇ ਗਰਨੇਡ ਸੁੱਟੇ ਜਾ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਤੇ ਇਹ ਮੌਜੂਦਾ ਸਰਕਾਰ ਦੀ ਨਾਕਾਮੀ ਹੈ | ਰੈਲੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਖਵਿੰਦਰ ਸਿੰਘ ਲੱਖੀ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਮਿਆਣੀ ਆਦਿ ਨੇ ਵੀ ਸੰਬੋਧਨ ਕੀਤਾ | ਰੈਲੀ ਦੇ ਆਖੀਰ 'ਚ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਅਤੇ ਸਮੁੱਚੀ ਲੀਡਰਸ਼ਿਪ ਤੇ ਆਏ ਹੋਏ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕੀਤਾ | ਰੈਲੀ ਦੌਰਾਨ ਪਏ ਮੀਂਹ 'ਚ ਵੀ ਅਕਾਲੀ ਸਮਰਥਕ ਡਟੇ ਰਹੇ | ਇਸ ਮੌਕੇ ਕੌਮੀ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਇਕਬਾਲ ਸਿੰਘ ਖੇੜਾ, ਜਥੇ: ਹਰਦੇਵ ਸਿੰਘ ਕੋਠੇ ਜੱਟਾਂ, ਜਥੇ: ਕਿਰਪਾਲ ਸਿੰਘ ਗੇਰਾ, ਈਸ਼ਰ ਸਿੰਘ ਮੰਝਪੁਰ ਮੁਲਾਜ਼ਮ ਆਗੂ, ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਸਰਬਜੀਤ ਸਿੰਘ ਮੋਮੀ ਪ੍ਰਧਾਨ ਐਸ.ਸੀ. ਵਿੰਗ, ਮੇਜਰ ਸਿੰਘ ਲਹਿਲੀ ਕਲਾਂ, ਸੁਰਜੀਤ ਸਿੰਘ ਜਿਆਣ, ਅਵਤਾਰ ਸਿੰਘ ਸਸੋਲੀ, ਸਤਪਾਲ ਸਿੰਘ ਸਸੋਲੀ, ਰਣਯੋਧ ਸਿੰਘ ਸੀਣਾ, ਸੁਰਿੰਦਰਪਾਲ ਸਿੰਘ, ਰਾਜਿੰਦਰ ਸਿੰਘ ਚੰਦੀ, ਚਰਨਜੀਤ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ ਗਿੱਲ, ਜੋਗਾ ਸਿੰਘ, ਮਾ: ਰਸ਼ਪਾਲ ਸਿੰਘ ਜਲਵੇੜ੍ਹਾ, ਨੰਬਰਦਾਰ ਭੁਪਿੰਦਰ ਸਿੰਘ ਹੇੜੀਆਂ, ਹਰਸਿਮਰਨ ਸਿੰਘ ਹਰਜੀ ਬਾਜਵਾ, ਬਰਿੰਦਰ ਸਿੰਘ ਪਰਮਾਰ, ਜਸਵੀਰ ਸਿੰਘ ਭੱਟੀ, ਗੁਰਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ, ਮੱਖਣ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ, ਨੰ: ਤੀਰਥ ਸਿੰਘ ਸਤੌਰ, ਧਰਮਵੀਰ ਸਿੰਘ, ਸੁਖਦੇਵ ਸਿੰਘ ਸਤੌਰ, ਸੁਖਦੇਵ ਸਿੰਘ ਬੰਬੇਲੀ, ਅਮਨਦੀਪ ਸਿੰਘ, ਇਕਬਾਲ ਸਿੰਘ ਸੁਰਿੰਦਰਪਾਲ ਸਿੰਘ ਸੰਧੂ, ਸੁੱਚਾ ਸਿੰਘ, ਹਰਜਾਪ ਸਿੰਘ ਮੱਖਣ, ਨੰਬਰਦਾਰ ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਦੁਖਭੰਜਨ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ ਹੁੱਕੜਾਂ, ਰਾਮਪਾਲ ਮਹੇ ਅਹਿਰਾਣਾ ਕਲਾਂ, ਰਣਜੀਤ ਸਿੰਘ ਹਾਰਟਾ, ਸੁਖਵਿੰਦਰ ਸਿੰਘ ਰੀਹਲਾਂ, ਵਾਸਦੇਵ ਮਰੂਲਾ, ਜਸਵਿੰਦਰ ਸਿੰਘ ਭੇੜੂਆ, ਮੋਹਣ ਸਿੰਘ ਸਰਪੰਚ ਸਰਹਾਲਾ ਕਲਾਂ, ਅਵਤਾਰ ਸਿੰਘ ਬਾੜੀਆ, ਮੱਖਣ ਸਿੰਘ ਮੁਖੋਮਜਾਰਾ, ਨਰਿੰਦਰ ਸਿੰਘ ਜੱਲੋਵਾਲ, ਰਵਿੰਦਰ ਸਿੰਘ ਰਾਏ, ਬਲਵੀਰ ਸਿੰਘ ਚੱਬੇਵਾਲ, ਤਰਲੋਚਨ ਸਿੰਘ ਪੱਟੀ, ਸਰਪੰਚ ਅਵਤਾਰ ਸਿੰਘ ਸਸੋਲੀ, ਮਸਤਾਨ ਸਿੰਘ ਠੁਆਣਾ, ਕਮਲਜੀਤ ਸਿੰਘ ਜੱਟਪੁਰ, ਗੁਰਦੀਪ ਸਿੰਘ ਸ਼ੇਰਪੁਰ, ਸੁਰਿੰਦਰ ਸਿੰਘ ਗੋਹਗੜੋ, ਨਰਿੰਦਰ ਸਿੰਘ ਬੱਡੋਂ, ਗੁਰਨਾਮ ਸਿੰਘ ਝੁੱਗੀਆਂ, ਹਰਿੰਦਰ ਸਿੰਘ ਮੌਜੋਮਜਾਰਾ, ਮਨੋਜ ਕੁਮਾਰ ਜੇਜੋਂ, ਜਸਵਿੰਦਰ ਪਰਮਜੀਤ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਭਾਮ, ਬਲਵੀਰ ਸਿੰਘ ਜੰਡਿਆਲਾ, ਸੁਪਿੰਦਰਜੀਤ ਸਿੰਘ ਮਾਨ ਠੀਂਡਾ, ਤਰਸੇਮ ਸਿੰਘ ਜੰਜੂਆ ਕੂਕੋਵਾਲ, ਸਤਨਾਮ ਸਿੰਘ ਬੰਟੀ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਹਰਦੀਪ ਸਿੰਘ ਦੀਪਾ ਬੱਡੋਂ, ਜਸਵਿੰਦਰ ਸਿੰਘ ਠੰਡਲ, ਸਰਕਲ ਪ੍ਰਧਾਨ ਜਸਵੀਰ ਭੱਟੀ ਨਡਾਲੋਂ, ਐੱਨ.ਆਰ.ਆਈ. ਵਿੰਗ ਚਰਨ ਸਿੰਘ ਬੋਹਣ ਤੇ ਮੱਖਣ ਸਿੰਘ ਬਾੜੀਆਂ ਕਲਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਣਕ ਢੇਰੀ ਤੋਂ ਬਹਿਰਾਮ, ਭੋਗਪੁਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਖਸਤਾ, ਲੋਕਾਂ 'ਚ ਗ਼ੁੱਸਾ, ਵਿਭਾਗ ਕਰ ਰ... ਅਗਲੀ ਖ਼ਬਰ ਗੋਨਿਆਣਾ ਮੰਡੀ ਦੀ ਰਾਜਾ ਬਸਤੀ ਬਣੀ ਨਰਕ : ਮਹੀਨੇ ਤੋਂ ਗਲੀਆਂ 'ਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ <br/>
Ad Position 24