ਤਲਵਾੜਾ, 5 ਅਪ੍ਰੈਲ (ਅਜੀਤ ਪ੍ਰਤੀਨਿਧੀ)-ਦਾਤਾਰਪੁਰ ਦੇ ਗੁਆਂਢੀ ਪਿੰਡ ਰੇਪੂਰ ਵਿਖੇ ਆਮ ਆਦਮੀ ਪਾਰਟੀ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ | ਸਮਾਗਮ ਦੀ ਪ੍ਰਧਾਨਗੀ ਬਲਾਕ ਸੰਮਤੀ ਤਲਵਾੜਾ ਦੇ ਚੇਅਰਮੈਨ ਸ੍ਰੀ ਬੌਬੀ ਕੌਸ਼ਲ ਨੇ ਕੀਤੀ | ਪਿੰਡ ਰੇਪੂਰ ਵਿਖੇ ਪਹੁੰਚਣ 'ਤੇ ਵਿਧਾਇਕ ਐਡ. ਘੁੰਮਣ ਦਾ ਸਮੂਹ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਐਡ. ਘੁੰਮਣ ਨੇ ਪਿੰਡ ਰੇਪੂਰ ਦੇ ਮਹਿਲਾ ਮੰਡਲ ਨੂੰ 50 ਹਜ਼ਾਰ ਰੁਪਏ ਦਾ ਚੈੱਕ ਪ੍ਰਧਾਨ ਅਨਿਤਾ ਦੇਵੀ ਨੂੰ ਭੇਟ ਕੀਤਾ | ਇਸ ਮੌਕੇ ਪੰਚਾਇਤ ਮੈਂਬਰ ਠਾ. ਅਵਤਾਰ ਸਿੰਘ ਸੇਵਾਮੁਕਤ ਪਿ੍ੰਸੀਪਲ, ਪੰਚਾਇਤ ਮੈਂਬਰ ਮੋਨਿਕਾ, ਪੰਚਾਇਤ ਮੈਂਬਰ ਅੰਗਰੇਜ ਕੌਰ, ਪੰਚਾਇਤ ਮੈਂਬਰ ਮੁਕੇਸ਼ ਮੁੰਨਾ, ਪੰਚਾਇਤ ਮੈਂਬਰ ਨਿਸ਼ਾ ਬਾਲਾ, ਪੰਚਾਇਤ ਮੈਂਬਰ ਕੌਸ਼ਲਿਆ ਦੇਵੀ, ਵਿਜੈ ਕੁਮਾਰ ਮਿੰਝੂ, ਕੀਮਤੀ ਲਾਲ ਵਿੱਕੀ ਆਦਿ ਆਪਣੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ, ਭਾਜਪਾ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਵਿਧਾਇਕ ਐਡ. ਘੁੰਮਣ ਨੇ ਆਪ 'ਚ ਸ਼ਾਮਿਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਉ ਪਾ ਕੇ ਸਵਾਗਤ ਕੀਤਾ | ਐਡ. ਘੁੰਮਣ ਨੇ ਕਿਹਾ ਕਿ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਸ਼ਿਵ ਮੰਡਲੀ ਮਹਿਲਾ ਮੰਡਲ ਰੇਪੂਰ ਦੇ ਪ੍ਰਧਾਨ ਅਨਿਤਾ ਦੇਵੀ, ਉਪ ਪ੍ਰਧਾਨ ਸੰਤੋਸ਼ ਕੁਮਾਰੀ, ਰੀਨਾ ਕੁਮਾਰੀ, ਚੰਚਲਾ ਦੇਵੀ, ਪ੍ਰੇਮ ਲਤਾ, ਰਾਜ ਰਾਣੀ, ਸੁਮਨ ਰਾਨੀ ਤੇ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ |