30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ. ਮਾਨ ਵਲੋਂ ਰਾਜਾ ਸਾਹਿਬ ਸਪੋਰਟਸ ਕਲੱਬ ਨੂੰ 3.60 ਲੱਖ ਰੁਪਏ ਭੇਟ

Ad Position 21
No active advertisement
ਅਜੀਤ ਡੈਸਕ 06-04-2026
ਬੰਗਾ, 5 ਅਪ੍ਰੈਲ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਵੇਟਲਿਫਿਟਿੰਗ ਦੀ ਦੁਨੀਆ ਵਿੱਚ ਇਲਾਕੇ ਦਾ ਸਿਰਕੱਢ ਅਦਾਰਾ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਨੂੰ ਕਲੱਬ ਦੇ ਪ੍ਰਧਾਨ ਸ. ਬਲਦੇਵ ਸਿੰਘ ਮਾਨ ਵੱਲੋਂ 3.60 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸੇ ਤਰ੍ਹਾਂ ਕਰਨ ਨਾਗੀ ਵੱਲੋਂ ਆਪਣੇ ਸਵ. ਪਿਤਾ ਬਿਮਲ ਕੁਮਾਰ ਨਾਗੀ ਦੀ ਯਾਦ ਵਿਚ ਦਸ ਹਜ਼ਾਰ ਰੁਪਏ ਅਤੇ ਐਨ.ਆਰ.ਆਈ ਸੁਖਵਿੰਦਰ ਸਿੰਘ ਸ਼ੇਰਗਿੱਲ ਵੱਲੋਂ ਦਸ ਹਜ਼ਾਰ ਰੁਪਏ ਦੀ ਰਕਮ ਕਲੱਬ ਦੇ ਸੁਚਾਰੂ ਪ੍ਰਬੰਧ ਲਈ ਦਾਨ ਕੀਤੀ ਗਈ | ਸਮੂਹ ਦਾਨੀ ਸੱਜਣਾਂ ਵੱਲੋਂ ਕਲੱਬ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕਲੱਬ ਦੇ ਪ੍ਰਬੰਧ 'ਤੇ ਤਸੱਲੀ ਪ੍ਰਗਟ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਲੱਬ ਦੀਆਂ ਪ੍ਰਾਪਤੀਆਂ ਉੱਤੇ ਮਾਣ ਹੈ | ਕਲੱਬ ਨੇ ਇਲਾਕੇ ਭਰ 'ਚ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰ ਰਾਸ਼ਰਟੀ ਖਿਡਾਰੀ ਪੈਦਾ ਕੀਤੇ ਹਨ | ਰਾਜਾ ਸਾਹਿਬ ਸਪੋਰਟਸ ਕਲੱਬ ਵਿਖੇ ਖਿਡਾਰੀਆਂ ਨੂੰ ਤਿਆਰ ਕਰ ਰਹੇ ਉਸਤਾਦ ਸੰਤੋਖ ਕੁਮਾਰ ਚੌਹਾਨ ਨੇ ਕਿਹਾ ਕਲੱਬ ਇਨ੍ਹਾਂ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਹੀ ਬੁਲੰਦੀਆਂ ਹਾਸਲ ਕਰ ਸਕਿਆ ਹੈ | ਉਨ੍ਹਾਂ ਕਲੱਬ ਲਈ ਗ੍ਰਾਮ ਪੰਚਾਇਤ ਗੁਣਾਚੌਰ ਦੇ ਨਿਰੰਤਰ ਮਿਲ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਤਲਵਿੰਦਰ ਸਿੰਘ ਸ਼ੇਰਗਿੱਲ, ਬਲਾਕ ਸੰਮਤੀ ਮੈਂਬਰ ਸ਼ਿਵ ਰਾਜ ਚੌਹਾਨ, ਪੰਚਾਇਤ ਮੈਂਬਰ ਮੰਗਲ ਦਾਸ, ਅਮਨਦੀਪ ਗੋਸਲ, ਸੰਦੀਪ ਝੱਜ, ਸੋਹਣ ਲਾਲ ਕਲਸੀ, ਇੰਦਰਜੀਤ ਕਲਸੀ ਇੰਗਲੈਂਡ, ਸਾਬਕਾ ਸਰਪੰਚ ਪਰਮਜੀਤ ਸਿੰਘ, ਖੁਸ਼ੀ ਰਾਮ, ਸੁਖਵੀਰ ਬਸਰਾ, ਲਵਦੀਪ ਲਾਡੀ, ਜਸਵੰਤ ਰਾਏ, ਚਰਨਜੀਤ ਸਿੰਘ ਚੌਹਾਨ, ਸੁਖਵਿੰਦਰ ਸਿੰਘ ਪੰਜਾਬ ਪੁਲਿਸ, ਅਰਵਿੰਦਰ ਬਸਰਾ, ਰਾਜਵਿੰਦਰ ਸਿੰਘ, ਬਲਦੇਵ ਗੁਰੂ, ਗੁਰਲਾਲ ਚੌਹਾਨ, ਮਨਦੀਪ ਕੁਮਾਰ, ਅਭਿਸ਼ੇਕ ਜੰਜੂ, ਦਲਜੀਤ ਬਸਰਾ, ਮੋਹਿਤ ਬਿਰਦੀ, ਮਨਜੋਤ, ਰਮਜੋਤ, ਰੋਹਿਤ ਸੁੰਡਾ, ਸੰਜੂ ਆਦਿ ਕਲੱਬ ਦੇ ਸਮੂਹ ਖਿਡਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਹਮਾ ਪਿੰਡ ਨੂੰ ਸਨੀ ਸਿੰਘ ਨੇ ਰਾਉਂਡ ਗਲਾਸ ਅਕੈਡਮੀ ਨਾਲ ਨਿਵਾਜਿਆ ਅਗਲੀ ਖ਼ਬਰ ਮਾਨ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣਾ- ਸੰਤੋਸ਼ ਕਟਾਰੀਆ
Ad Position 24