30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੰਦਰ ਸਿੱਧ ਬਾਬਾ ਬਾਲਕ ਤੋਂ ਸਲਾਨਾ ਚਾਲਾ ਸਿੱਧ ਗੁਫਾ ਦੇ ਦਰਸ਼ਨਾਂ ਲਈ ਹੋਇਆ ਰਵਾਨਾ

Ad Position 21
No active advertisement
ਅਜੀਤ ਡੈਸਕ 06-04-2026
ਰਾਹੋਂ, 5 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਪਵਿੱਤਰ ਗੁਫਾ ਦਿਓਟ ਸਿੱਧ (ਹਿਮਾਚਲ ਪ੍ਰਦੇਸ਼) ਦੇ ਦਰਸ਼ਨਾਂ ਲਈ ਬਾਬਾ ਜੀ ਦਾ ਵਿਸ਼ਾਲ ਚਾਲਾ ਮੰਦਰ ਸਿੱਧ ਬਾਬਾ ਬਾਲਕ ਨਾਥ ਜਾਡਲਾ ਰੋਡ ਛੋਕਰਾਂ ਮੋੜ ਤੋਂ ਬੜੀ ਧੂਮ-ਧਾਮ ਅਤੇ ਸ਼ਰਧਾ ਪੂਰਵਕ ਮੰਦਰ ਦੇ ਮੁੱਖ ਸੇਵਾਦਾਰ ਪਾਰਸ਼ਦ ਦਵਿੰਦਰ ਜਾਂਗੜਾ ਅਤੇ ਪ੍ਰਧਾਨ ਆਸ਼ੂ ਦਿਗਵਾ ਦੀ ਪ੍ਰਧਾਨਗੀ ਹੇਠ ਤਿੰਨ ਬੱਸਾਂ ਨਾਲ ਰਵਾਨਾ ਹੋਇਆ | ਇਸ ਮੌਕੇ ਬਾਬਾ ਜੀ ਦੀ ਪਹਿਲੀ ਚੌਂਕੀ ਪੀਰ ਨਿਗਾਹੇ ਵਾਲੀ ਸਰਕਾਰ ਦੇ ਦਰਬਾਰ ਵਿੱਚ ਲਗਾਈ ਗਈ ਅਤੇ ਉਸ ਤੋਂ ਬਾਅਦ ਬਾਬਾ ਜੀ ਦੀ ਦੂਜੀ ਚੌਂਕੀ ਬਾਬਾ ਜੀ ਦੀ ਪਾਵਨ ਧਰਤੀ ਸ਼ਾਹਤਲਾਈ ਵਿੱਚ ਲਗਾਈ ਗਈ | ਬਾਬਾ ਜੀ ਦੀ ਤੀਜੀ ਚੌਂਕੀ ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਜੀ ਦੀ ਪਵਿੱਤਰ ਗੁਫਾ ਵਿੱਚ ਝੰਡਾ ਚੜ੍ਹਾਉਣ ਤੋਂ ਬਾਅਦ ਲਗਾਈ ਗਈ | ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਇਸ ਮੌਕੇ ਪਾਰਸ਼ਦ ਦਵਿੰਦਰ ਜਾਂਗੜਾ ਨੇ ਕਿਹਾ ਕਿ ਜੋ ਭਗਤ ਸੱਚੇ ਮਨ ਨਾਲ ਬਾਬਾ ਜੀ ਦੇ ਚਾਲੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੀ ਗੁਫਾ ਦੇ ਦਰਸ਼ਨਾਂ ਲਈ ਜਾਂਦਾ ਹੈ, ਬਾਬਾ ਜੀ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਆਸ਼ੂ, ਕੈਸ਼ੀਅਰ ਸ਼ਿਵ ਜਾਂਗੜਾ, ਮੁੱਖ ਸਲਾਹਕਾਰ ਸੰਜੀਵ ਜਾਂਗੜਾ, ਸੁਖਦੇਵ ਜਾਂਗੜਾ, ਗਗਨ ਭਾਰਦਵਾਜ, ਮਣੀ ਕੁਮਾਰ, ਅੰਸ਼ੁਲ ਜੈਸਲ, ਗਗਨ ਅਰੋੜਾ, ਪੰਡਿਤ ਕਪਿਲ ਸ਼ਰਮਾ, ਲੱਕੀ ਕੁਮਾਰ, ਨਰੇਸ਼ ਕੁਮਾਰ, ਚਮਨ ਕੁਮਾਰ, ਪਵਨ ਕੁਮਾਰ ਜਾਂਗੜਾ, ਸ਼ਰਨ ਜਾਂਗੜਾ, ਸਰਬਜੀਤ ਜਾਂਗੜਾ, ਰਚਨਾ ਜਾਂਗੜਾ, ਕੋਮਲ ਰਾਣੀ, ਭਗਤ ਪ੍ਰਕਾਸ਼ ਰਾਮ, ਭਗਤ ਚਮਨ ਲਾਲ, ਟੋਨੀ ਜਾਂਗੜਾ, ਕਿ੍ਸ਼ਨ ਜਾਂਗੜਾ ਤੇ ਆਰਤੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਾਡ ਸਕੈਨ ਹੋਵੇਗੀ ਮੁਫ਼ਤ ਅਗਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ 321-ਡੀ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਭੇਟ
Ad Position 24