ਬਹਿਰਾਮ, 5 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਮੰਦਰ ਬਾਬਾ ਬਾਲਕ ਨਾਥ ਪਿੰਡ ਝੰਡੇਰ ਖੁਰਦ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਨਿਰਦੇਸ਼ਕ ਚਮਨ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰੈੱਡ ਕਰਾਸ ਅਜਿਹੀ ਸੰਸਥਾ ਹੈ, ਜੋ ਕਿਸੇ ਵੀ ਸਮੱਸਿਆ ਨਾਲ ਪੀੜਤ ਲੋਕਾਂ ਦੀ ਮਦਦ ਕਰਦੀ ਹੈ | ਉਨ੍ਹਾਂ ਨੇ ਸੰਬੋਧਨ ਕਰਦਿਆ ਦੱਸਿਆ ਕਿ ਨਸ਼ੇ ਦੇ ਨਾਲ ਪੀੜਤ ਲੋਕਾਂ ਦਾ ਰੈੱਡ ਕਰਾਸ ਦੇ ਹਸਪਤਾਲਾਂ ਵਿੱਚ ਬਿਲਕੁੱਲ ਮੁਫਤ ਵਿੱਚ ਇਲਾਜ ਕੀਤਾ ਜਾਦਾ ਹੈ | ਇਸ ਮੌਕੇ ਕਮਲਜੀਤ ਕੌਰ ਕੌਂਸਲਰ, ਸਰਪੰਚ ਬਿਮਲਾ ਦੇਵੀ ਸਰਪੰਚ, ਕਮਲਜੀਤ ਕੌਰ, ਲੇਖ ਰਾਜ ਪੰਚ, ਕਿਰਨ ਬਾਲਾ, ਨਰੇਸ਼ ਕੁਮਾਰ, ਰਣਜੀਤ ਕੁਮਾਰ, ਆਸ਼ਾ ਰਾਣੀ, ਕਸ਼ਮੀਰ ਕੌਰ, ਭਜਨ ਕੌਰ, ਗੁਰਬਖਸ਼ ਸਿੰਘ, ਜਗਤਾਰ ਸਿੰਘ, ਮਨੋਹਰ ਲਾਲ, ਅਤੇ ਹੋਰ ਪਿੰਡ ਵਾਸੀ ਹਾਜਿਰ ਸਨ |