03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਿਆਸ ਦਰਿਆ 'ਚ ਦਿਖੇ ਘੜਿਆਲ ਕਰਕੇ ਮੁਕੇਰੀਆਂ-ਗੁਰਦਾਸਪੁਰ 'ਤੇ ਲੱਗਾ ਵੱਡਾ ਜਾਮ

Ad Position 21
No active advertisement
ਅਜੀਤ ਡੈਸਕ 07-04-2026
ਨੌਸ਼ਹਿਰਾ ਪੱਤਣ, 6 ਅਪ੍ਰੈਲ (ਗੁਰਜੀਤ ਸਿੰਘ ਭੰਮਰਾ)-ਬੀਤੀ ਸ਼ਾਮ ਦਰਿਆ ਬਿਆਸ ਵਿਚ ਇਕ ਘੜਿਆਲ ਦੇ ਦਿੱਖਣ ਕਕੇ ਭਾਰੀ ਜਾਮ ਲਗਾ ਦਿੱਤਾ | ਜਾਣਕਾਰੀ ਅਨੁਸਾਰ ਬਿਆਸ ਦਰਿਆ ਦੀ ਬਰੇਤਾ 'ਤੇ ਇੱਕ ਘੜਿਆਲ ਪੁਲ ਦੇ ਨਜ਼ਦੀਕ ਜਦੋਂ ਲੋਕਾਂ ਨੂੰ ਨਜ਼ਰ ਆਇਆ ਤਾਂ ਇਸ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਜਮਾ ਹੋ ਗਈ | ਲੋਕਾਂ ਵਿਚ ਘੜਿਆਲ ਨੂੰ ਦੇਖਣ ਲਈ ਬਹੁਤ ਉਤਸ਼ਾਹ ਸੀ, ਜਿਸ ਕਾਰਨ ਨੌਸ਼ਹਿਰਾ ਪੱਤਣ ਪੁੱਲ ਤੇ ਲੰਘਣ ਵਾਲੇ ਰਾਹਗੀਰ ਆਪਣੀਆਂ ਗੱਡੀਆਂ ਰੋਕ ਰੋਕ ਕੇ ਇਸ ਘੜਿਆਲ ਨੂੰ ਦੇਖਣ ਅਤੇ ਉਸ ਦੀ ਵੀਡੀਓ ਬਣਾਉਣ ਵਿਚ ਇੰਨੇ ਮਸਰੂਫ਼ ਹੋ ਗਏ ਕੀ ਦੇਖਦੇ ਹੀ ਦੇਖਦੇ ਗੱਡੀਆਂ ਦੀ ਆਵਾਜਾਈ ਜਾਮ ਹੋ ਗਈ | ਇਹ ਨਜ਼ਾਰਾ ਕਾਫ਼ੀ ਦੇਰ ਚੱਲਿਆ ਜਿਸ ਨਾਲ ਪੁਲ ਦੇ ਦੋਨੇਂ ਪਾਸੇ ਆਵਾਜਾਈ ਕਾਫ਼ੀ ਪ੍ਰਭਾਵਿਤ ਰਹੀ | ਇੱਥੇ ਵਰਣਨ ਯੋਗ ਹੈ ਕਿ ਵਿਭਾਗ ਵਲੋਂ ਬਿਆਸ ਦਰਿਆ ਵਿਚ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਘੜਿਆਲਾਂ ਦੇ ਛੋਟੇ ਬੱਚੇ ਛੱਡੇ ਸਨ ਜੋ ਹੁਣ ਵੱਡੇ ਹੋ ਚੁੱਕੇ ਹਨ ਤੇ ਲੋਕਾਂ ਨੂੰ ਕਦੀ ਕਦੀ ਨਜ਼ਰ ਆਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕਿਰਪਾਲ ਸਿੰਘ ਗੇਰਾ ਦੀ ਅਗਵਾਈ ਹੇਠ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਡਾ. ਮਾਨਵ ਸੈਣੀ ਨੇ ਕੇ. ਐੱਮ. ਐੱਸ. ਕਾਲਜ ਦੇ ਪਿ੍ੰਸੀਪਲ ਦਾ ਚਾਰਜ ਸੰਭਾਲਿਆ- ਚੇਅਰਮੈਨ ਚੌਧਰੀ ਕੁਮਾਰ ਸੈਣੀ
Ad Position 24